ਨਵੇਂ-ਨਵੇਂ ਨਕਸ਼ੇ ਬਣਾਉਣਾ ਚੀਨ ਦੀ ਪੁਰਾਣੀ ਆਦਤ, ਇਸ ਨਾਲ ਕੁਝ ਬਦਲਣ ਵਾਲਾ ਨਹੀਂ : ਜੈਸ਼ੰਕਰ

08/30/2023 5:26:13 PM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿਨ 'ਤੇ ਦਾਅਵਾ ਜਤਾਉਣ ਵਾਲੇ ਚੀਨ ਦੇ ਵਾਲੇ ਚੀਨ ਦੇ ਅਖੌਤੀ 'ਸਟੈਂਡਰਡ ਮੈਪ' ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸਿਰਫ਼ ਬੇਤੁਕੇ ਦਾਅਵੇ ਕਰਨ ਨਾਲ ਦੂਜੇ ਲੋਕਾਂ ਦੇ ਇਲਾਕੇ ਤੁਹਾਡੇ ਨਹੀਂ ਬਣ ਜਾਂਦੇ। ਉਨ੍ਹਾਂ ਕਿਹਾ ਕਿ ਬੀਜਿੰਗ ਨੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਇਲਾਕਿਆਂ 'ਤੇ ਦਾਅਵਾ ਕਰਦੇ ਹੋਏ ਅਜਿਹੇ ਨਕਸ਼ੇ ਜਾਰੀ ਕੀਤੇ ਸਨ ਜਿਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧਤ ਨਹੀਂ ਹੈ ਅਤੇ ਇਹ ਚੀਨ ਦੀ ਪੁਰਾਣੀ ਆਦਤ ਹੈ।

ਬੀਜਿੰਗ ਨੇ ਸੋਮਵਾਰ ਨੂੰ 'ਸਟੈਂਡਰਡ ਮੈਪ ਆਫ ਚਾਈਨਾ' ਦਾ 2023 ਐਡੀਸ਼ਨ ਜਾਰੀ ਕੀਤਾ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕੀਤਾ ਹੈ। ਇਸ ਨਕਸ਼ੇ 'ਚ ਦੱਖਣੀ ਚੀਨ ਸਾਗਰ ਨੂੰ ਕਵਰ ਕਰਨ ਵਾਲੀ ਅਖੌਤੀ ਨਾਇਨ-ਡੈਸ਼ ਲਾਈਨ ਨੂੰ ਵੀ ਚੀਨ ਦੇ ਹਿੱਸੇ ਦੇ ਰੂਪ 'ਚ ਦਿਖਾਇਆ ਗਿਆ ਹੈ ਜਿਵੇਂ ਕਿ ਇਸਦੇ ਪਿਛਲੇ ਸੰਸਕਰਣਾਂ 'ਚ ਦਿਖਾਇਆ ਗਿਆ ਹੈ। 

ਜੈਸ਼ੰਕਰ ਨੇ ਕਿਹਾ ਕਿ ਚੀਨ ਨੇ ਪਹਿਲਾਂ ਵੀ ਅਜਿਹੇ ਨਕਸ਼ੇ ਜਾਰੀ ਕੀਤੇ ਹਨ, ਜਿਸ ਵਿਚ ਉਸ ਖੇਤਰ 'ਤੇ ਦਾਅਵਾ ਕੀਤਾ ਗਿਆ ਜਿਹੜੇ ਖੇਤਰ ਚੀਨ ਦੇ ਨਹੀਂ ਹਨ, ਉਹ ਦੂਜੇ ਦੇਸ਼ਾਂ ਦੇ ਹਨ। ਇਹ ਉਸਦੀ ਪੁਰਾਣੀ ਆਦਤ ਹੈ। ਉਨ੍ਹਾਂ ਇਕ ਪ੍ਰੋਗਰਾਮ 'ਚ ਨਕਸ਼ੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਇਸਦੀ ਸ਼ੁਰੂਆਤ 1950 ਦੇ ਦਹਾਕੇ 'ਚ ਹੋਈ ਸੀ। ਇਸ ਲਈ ਭਾਰਤ ਦੇ ਕੁਝ ਖੇਤਰਾਂ 'ਤੇ ਆਪਣਾ ਦਾਅਵਾ ਕਰਨ ਵਾਲਾ ਨਕਸ਼ਾ ਪੇਸ਼ ਕਰਨ ਨਾਲ ਮੈਨੂੰ ਲਗਦਾ ਹੈ ਕਿ ਇਸ ਨਾਲ ਕੁਝ ਨਹੀਂ ਬਦਲਦਾ। ਇਹ ਭਾਰਤ ਦਾ ਹਿੱਸਾ ਹੈ। 

ਜੈਸ਼ੰਕਰ ਨੇ ਕਿਹਾ ਕਿ ਅਸੀਂ ਬਹੁਤ ਸਪੱਸ਼ਟ ਹਾਂ ਕਿ ਸਾਡੇ ਖੇਤਰ ਕਿੱਥੋਂ ਤਕ ਹਨ। ਇਹ ਸਰਕਾਰ ਬਹੁਤ ਸਪੱਸ਼ਟ ਹੈ ਕਿ ਸਾਨੂੰ ਆਪਣੇ ਖੇਤਰ ਦੀ ਸੁਰੱਖਿਆ ਲਈ ਕੀ ਕਰਨ ਦੀ ਲੋੜ ਹੈ। ਤੁਸੀਂ ਇਸਨੂੰ ਸਾਡੀਆਂ ਸਰਹੱਦਾਂ 'ਤੇ ਦੇਖ ਸਕਦੇ ਹੋ। ਮੈਨੂੰ ਲਗਦਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ।

Rakesh

This news is Content Editor Rakesh