ਜੈਸ਼ੰਕਰ ਨੇ ਰਾਜ ਸਭਾ ਚੋਣਾਂ ਲਈ ਭਰਿਆ ਪਰਚਾ

06/25/2019 2:41:30 PM

ਗਾਂਧੀਨਗਰ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇੱਥੇ 5 ਜੁਲਾਈ ਨੂੰ ਚੋਣਾਂ ਹੋਣੀਆਂ ਹਨ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੀ ਮੌਜੂਦਗੀ 'ਚ ਦਿੱਲੀ 'ਚ ਭਾਜਪਾ ਦੀ ਮੈਂਬਰਤਾ ਲੈਣ ਦੇ ਕੁਝ ਘੰਟਿਆਂ ਬਾਅਦ ਜੈਸ਼ੰਕਰ ਸੋਮਵਾਰ ਸ਼ਾਮ ਅਹਿਮਦਾਬਾਦ ਪਹੁੰਚੇ ਸਨ। ਮੋਦੀ ਦੀ ਅਗਵਾਈ ਵਾਲੀ ਸਾਬਕਾ ਸਰਕਾਰ 'ਚ ਜੈਸ਼ੰਕਰ (64) ਵਿਦੇਸ਼ ਸਕੱਤਰ ਸਨ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਉਨ੍ਹਾਂ ਨੂੰ ਕੇਂਦਰੀ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ।ਗੁਜਰਾਤ ਭਾਜਪਾ ਦੇ ਓ.ਬੀ.ਸੀ. ਸੈੱਲ ਦੇ ਪ੍ਰਧਾਨ ਜੁਗਲਜੀ ਠਾਕੋਰ ਨੇ ਗੁਜਰਾਤ ਦੀ ਦੂਜੀ ਰਾਜ ਸਭਾ ਸੀਟ ਲਈ ਪਰਚਾ ਦਾਖਲ ਕੀਤਾ। ਭਾਜਪਾ ਨੇਤਾ ਅਮਿਤ ਸ਼ਾਹ ਅਤੇ ਸਮਰਿਤੀ ਇਰਾਨੀ ਦੇ ਪਿਛਲੇ ਮਹੀਨੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਦੋਵੇਂ ਸੀਟਾਂ ਖਾਲੀ ਹੋਈਆਂ ਸਨ। ਨਿਯਮ ਅਨੁਸਾਰ ਕੋਈ ਮੰਤਰੀ ਜੋ ਦੋਹਾਂ ਸਦਨ ਦਾ ਮੈਂਬਰ ਨਹੀਂ ਹਨ, ਉਸ ਦਾ ਸਹੁੰ ਚੁੱਕਣ ਦੇ 6 ਮਹੀਨੇ ਅੰਦਰ ਕਿਸੇ ਨਾ ਕਿਸੇ ਸਦਨ ਲਈ ਚੁਣਿਆ ਜਾਣਾ ਜ਼ਰੂਰੀ ਹੁੰਦਾ ਹੈ।

DIsha

This news is Content Editor DIsha