ਜੈਸ਼ੰਕਰ ਦਾ ਰਾਹੁਲ ਨੂੰ ਜਵਾਬ, ਕਿਹਾ- ਅਸੀਂ ਚੀਨ ਤੋਂ ਨਹੀਂ ਡਰਦੇ

02/22/2023 11:31:39 AM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਅਸੀਂ ਚੀਨ ਤੋਂ ਡਰਨ ਵਾਲੇ ਨਹੀਂ ਹਾਂ। ਜੇ ਡਰਦੇ ਹੁੰਦੇ ਤਾਂ ਸਰਹੱਦ ’ਤੇ ਫੌਜ ਤਾਇਨਾਤ ਨਾ ਕਰਦੇ। ਇਹ ਫੌਜ ਰਾਹੁਲ ਗਾਂਧੀ ਨੇ ਨਹੀਂ, ਨਰਿੰਦਰ ਮੋਦੀ ਨੇ ਭੇਜੀ ਸੀ। ਕਾਂਗਰਸ ਨੂੰ ਇਮਾਨਦਾਰੀ ਨਾਲ ਦੇਖਣਾ ਚਾਹੀਦਾ ਹੈ ਕਿ 1962 ਵਿਚ ਕੀ ਹੋਇਆ ਸੀ। ਲੱਦਾਖ ਦੀ ਪੈਂਗੌਂਗ ਝੀਲ ਦੇ ਨੇੜੇ ਦਾ ਇਲਾਕਾ 1962 ਤੋਂ ਚੀਨ ਦੇ ਨਾਜਾਇਜ਼ ਕਬਜ਼ੇ ਹੇਠ ਹੈ।

ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਲਈ ਵਿਦੇਸ਼ੀ ਮੀਡੀਆ, ਕਾਂਗਰਸ ਪਾਰਟੀ , ਬੀ. ਬੀ. ਸੀ. ਦੀ ਦਸਤਾਵੇਜ਼ੀ ਫਿਲਮ ਅਤੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਦੇ ਬਿਆਨਾਂ ਦੀ ਟਾਈਮਿੰਗ ’ਤੇ ਵੀ ਸਵਾਲ ਉਠਾਏ।

ਬੀ.ਬੀ.ਸੀ. ਦੀ ਡਾਕੂਮੈਂਟਰੀ ਬਾਰੇ ਜੈਸ਼ੰਕਰ ਨੇ ਕਿਹਾ ਕਿ ਅੱਜ ਕੱਲ੍ਹ ਵਿਦੇਸ਼ੀ ਮੀਡੀਆ ਅਤੇ ਵਿਦੇਸ਼ੀ ਤਾਕਤਾਂ ਪੀ.ਐੱਮ. ਮੋਦੀ ਨੂੰ ਟਾਰਗੈੱਟ ਕਰ ਰਹੀਆਂ ਹਨ। ਇੱਕ ਕਹਾਵਤ ਹੈ- ‘ਵਾਰ ਬਾਏ ਅਦਰ ਮੀਨਜ਼’ ਭਾਵ ਜੰਗ ਛੇੜਨ ਦੇ ਹੋਰ ਤਰੀਕੇ। ਇਸੇ ਤਰ੍ਹਾਂ ਇੱਥੇ ਹੋਰ ਤਰੀਕਿਆਂ ਰਾਹੀਂ ਸਿਆਸਤ ਕੀਤੀ ਜਾ ਰਹੀ ਹੈ।

ਜੈਸ਼ੰਕਰ ਨੇ ਕਿਹਾ ਕਿ ਲੋਕ ਸੋਚਦੇ ਹਨ ਕਿ ਅਚਾਨਕ ਇੰਨੀਆਂ ਖਬਰਾਂ ਕਿਉਂ ਆ ਰਹੀਆਂ ਹਨ? ਇੰਨੀਆਂ ਗੱਲਾਂ ਕਿਉਂ ਕਹੀਆਂ ਜਾ ਰਹੀਆਂ ਹਨ? ਇਹ ਸਭ ਪਹਿਲਾਂ ਕਿਉਂ ਨਹੀਂ ਹੋ ਰਿਹਾ ਸੀ? ਜੇ ਸਾਨੂੰ ਡਾਕੂਮੈਂਟਰੀ ਬਣਾਉਣ ਦਾ ਸ਼ੌਂਕ ਹੈ ਤਾਂ 1984 ਵਿੱਚ ਦਿੱਲੀ ਵਿੱਚ ਬਹੁਤ ਕੁਝ ਵਾਪਰਿਆ ਸੀ। ਸਾਨੂੰ ਉਸ ਘਟਨਾ ’ਤੇ ਦਸਤਾਵੇਜ਼ੀ ਫਿਲਮ ਦੇਖਣ ਨੂੰ ਕਿਉਂ ਨਹੀਂ ਮਿਲੀ?

Rakesh

This news is Content Editor Rakesh