ਖਾਲਿਸਤਾਨੀ ਅੱਤਵਾਦੀਆਂ ਦੀ ਹੱਤਿਆ ’ਤੇ ਜੈਸ਼ੰਕਰ ਦੀ ਦੋ ਟੁੱਕ, ਅਮਰੀਕਾ-ਕੈਨੇਡਾ ਦੇ ਮੁੱਦੇ ਇਕੋ ਜਿਹੇ ਨਹੀਂ

12/18/2023 9:22:57 AM

ਬੈਂਗਲੁਰੂ (ਏ. ਐੱਨ. ਆਈ.) - ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਆਪਣੀ ਜਵਾਬੀ ਪ੍ਰਤੀਕਿਰਿਆ ਲਈ ਜਾਣੇ ਜਾਂਦੇ ਹਨ। ਅਕਸਰ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਵਿਰੋਧੀ ਬਿਆਨਾਂ ’ਤੇ ਸਹੀ ਪ੍ਰਤੀਕਿਰਿਆਵਾਂ ਮਿਲਦਿਆਂ ਹੀ ਵਿਰੋਧੀਆਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ। ਖਾਲਿਸਤਾਨੀ ਅੱਤਵਾਦੀਆਂ ਦੀ ਹੱਤਿਆ ਕਰਨ ਦੀ ਸਾਜ਼ਿਸ਼ ਦੇ ਦੋਸ਼ਾਂ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਬੈਂਗਲੁਰੂ ਸਥਿਤ ਇਕ ਸਮਾਗਮ ’ਚ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਦੇ ਮੁੱਦੇ ਇਕੋ ਜਿਹੇ ਨਹੀਂ ਹਨ। ਅਮਰੀਕਾ ਨੇ ਇਸ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਦਿੱਤੀਆਂ। ਦੋਸ਼ਾਂ ’ਚ ਫਰਕ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੂਜੇ ਦੇਸ਼ਾਂ ਵੱਲੋਂ ਉਠਾਏ ਗਏ ਖਾਸ ਮੁੱਦਿਆਂ ’ਤੇ ਗ਼ੌਰ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਜਦੋਂ ਅਮਰੀਕਾ ਕੋਈ ਮੁੱਦਾ ਉਠਾਉਂਦਾ ਹੈ ਤਾਂ ਜ਼ਰੂਰੀ ਨਹੀਂ ਕਿ ਦੋਵੇਂ ਮੁੱਦੇ ਇਕੋ ਜਿਹੇ ਹੋਣ। ਜਦੋਂ ਕੈਨੇਡਾ ਨੇ ਮੁੱਦਾ ਉਠਾਇਆ ਤਾਂ ਅਮਰੀਕਾ ਨੇ ਸਾਨੂੰ ਕੁਝ ਗੱਲਾਂ ਦੱਸੀਆਂ। ਹਰ ਕੋਈ ਜਾਣਦਾ ਹੈ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਲੋਕ ਜ਼ਿੰਮੇਵਾਰ ਹਨ ਅਤੇ ਹੌਸਲੇ ਨਾਲ ਕੰਮ ਕਰਦੇ ਹਨ।

ਇਹ ਵੀ ਪੜ੍ਹੋ :    JSW Group ਦੇ MD ਸੱਜਣ ਜ਼ਿੰਦਲ 'ਤੇ ਅਦਾਕਾਰਾ ਨੇ ਲਗਾਇਆ ਬਲਾਤਕਾਰ ਦਾ ਦੋਸ਼, FIR ਦਰਜ

ਪ੍ਰੋਗਰਾਮ ’ਚ ਭਾਰਤ ਦੇ ਗੁਆਂਢੀ ਦੇਸ਼ਾਂ ਸਮੇਤ ਚੀਨ ਨਾਲ ਜੁੜੇ ਮੁੱਦਿਆਂ ’ਤੇ ਜੈਸ਼ੰਕਰ ਨੇ ਕਿਹਾ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕੁਝ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ, ਇਕ ਸਮੱਸਿਆ ਹੈ। ਪਰ ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਪਾਕਿਸਤਾਨ ਨਾਲ ਸਬੰਧ ਅਸਲ ’ਚ ਇਕ ਅਪਵਾਦ ਹੈ। ਅੱਜ ਸਾਡੇ ਗੁਆਂਢੀਆਂ ’ਚੋਂ ਇਕ ਕੋਲ ਅਸਲ ’ਚ ਭਾਰਤ ਬਾਰੇ ਬੋਲਣ ਲਈ ਕੁਝ ਚੰਗੇ ਅਨੁਭਵ ਹਨ। ਗੁਆਂਢੀਆਂ ਨਾਲ ਸੁਭਾਵਕ ਹੈ ਕਿ ਮਤਭੇਦ ਦੇ ਮੁੱਦੇ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਗੁਆਂਢੀ ਸਾਡੀ ਹਰ ਗੱਲ ’ਤੇ ਸਹਿਮਤ ਨਹੀਂ ਹੋਣਗੇ।

ਇਹ ਵੀ ਪੜ੍ਹੋ :    PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਚੀਨ ਨਾਲ ਕੁਝ ਮੁੱਦਿਆਂ ’ਤੇ ਮਤਭੇਦ

ਚੀਨ ਨਾਲ ਸਬੰਧਾਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਰਿਸ਼ਤੇ ਅੱਜ ਦੇ ਮੁਕਾਬਲੇ ਚੀਨ ਨਾਲ ਬਿਹਤਰ ਹੋਣ ਪਰ ਪਿਛਲੇ ਤਿੰਨ ਸਾਲਾਂ ’ਚ ਕੁਝ ਚੀਜ਼ਾਂ ਹੋਰ ਵੀ ਮੁਸ਼ਕਲ ਹੋ ਗਈਆਂ ਹਨ। ਅਜਿਹਾ ਇਸ ਲਈ ਹੋਇਆ, ਕਿਉਂਕਿ ਉਨ੍ਹਾਂ ਨੇ ਸਰਹੱਦ ’ਤੇ ਸਮਝੌਤਿਆਂ ਦੀ ਪਾਲਣਾ ਨਾ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਕੂਟਨੀਤੀ ’ਤੇ ਬੋਲਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਕੂਟਨੀਤੀ ਇਹ ਕਹਿੰਦੀ ਹੈ ਕਿ ਤੁਹਾਡੇ ਗੁਆਂਢੀ ਭਾਵੇਂ ਕਿੰਨੇ ਵੀ ਜ਼ਿੱਦੀ ਕਿਉਂ ਨਾ ਹੋਣ, ਉਹ ਕਿੰਨੇ ਵੀ ਚੁਣੌਤੀਪੂਰਨ ਹਾਲਾਤ ਕਿਉਂ ਨਾ ਪੈਦਾ ਕਰਨ, ਤੁਸੀਂ ਕਦੇ-ਕਦੇ ਹਾਰ ਨਹੀਂ ਮੰਨਦੇ ਹੋ।

ਸੰਯੁਕਤ ਰਾਸ਼ਟਰ ਹੁਣ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ

ਪ੍ਰੋਗਰਾਮ ’ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਵਿਹਾਰ ਨਾਲ ਦੁਨੀਆ ਨੂੰ ਨੁਕਸਾਨ ਹੋ ਰਿਹਾ ਹੈ। ਸਪੱਸ਼ਟ ਤੌਰ ’ਤੇ ਇਹ ਵਿਸ਼ਵ ਲਈ ਨੁਕਸਾਨ ਭਰਿਆ ਹੈ। ਦੁਨੀਆ ਨੂੰ ਦਰਪੇਸ਼ ਪ੍ਰਮੁੱਖ ਮੁੱਦਿਆਂ ’ਤੇ ਸੰਯੁਕਤ ਰਾਸ਼ਟਰ ਦਾ ਪ੍ਰਭਾਵ ਕਾਫੀ ਘੱਟ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :   ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸੋਮਵਾਰ ਤੋਂ ਸ਼ੁਰੂ ਹੋ ਰਹੀ ਵਿਕਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur