ਸ਼ਰਧਾਲੂਆਂ ਲਈ 16 ਅਗਸਤ ਨੂੰ ਮੁੜ ਖੁੱਲ੍ਹੇਗਾ ਪੁਰੀ ਸਥਿਤ ਜਗਨਨਾਥ ਮੰਦਰ

08/05/2021 1:10:16 PM

ਪੁਰੀ- ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸ.ਜੇ.ਟੀ.ਏ.) ਨੇ ਬੁੱਧਵਾਰ ਨੂੰ ਕਿਹਾ ਕਿ 16 ਅਗਸਤ ਤੋਂ ਓਡੀਸ਼ਾ ਦੇ ਪੁਰੀ ਸਥਿਤ ਮੰਦਰ ਨੂੰ ਚਰਨਬੱਧ ਤਰੀਕੇ ਨਾਲ ਮੁੜ ਖੋਲ੍ਹਿਆ ਜਾਵੇਗਾ। 'ਛੱਤੀਸ ਨਿਜੋਗ' (ਮੰਦਰ ਦੇ ਸੇਵਾਦਾਰਾਂ ਦੀ ਵੱਡੀ ਸੰਸਥਾ) ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਐੱਸ.ਜੇ.ਟੀ.ਏ. ਦੇ ਮੁੱਖ ਪ੍ਰਸ਼ਾਸਕ ਕ੍ਰਿਸ਼ਨ ਕੁਮਾਰ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ,''16 ਅਗਸਤ ਤੋਂ 20 ਅਗਸਤ ਦਰਮਿਆਨ ਪਹਿਲੇ 5 ਦਿਨਾਂ 'ਚ, ਸਿਰਫ਼ ਪੁਰੀ ਦੇ ਵਾਸੀਆਂ ਨੂੰ ਮੰਦਰ ਅੰਦਰ ਜਾ ਕੇ ਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।'' ਕੁਮਾਰ ਨੇ ਕਿਹਾ ਕਿ ਪੁਰੀ ਦੇ ਬਾਹਰ ਦੇ ਲੋਕਾਂ ਨੂੰ 23 ਅਗਸਤ ਤੋਂ ਪ੍ਰਵੇਸ਼ ਦੀ ਮਨਜ਼ੂਰੀ ਦਿੱਤੀ ਜਾਵੇਗੀ, ਕਿਉਂਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੁਰੀ ਸ਼ਹਿਰ ਬੰਦ ਰਹੇਗਾ, ਇਸ ਲਈ ਮੰਦਰ ਵੀ ਬੰਦ ਰਹੇਗਾ।''

ਇਹ ਵੀ ਪੜ੍ਹੋ : ਅਯੁੱਧਿਆ : 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ ਰਾਮ ਮੰਦਰ

ਦਰਸ਼ਨ ਲਈ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਜਾਂ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਜ਼ਰੂਰੀ ਹੈ। 96 ਘੰਟੇ ਪਹਿਲਾਂ ਦੀ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਦਿਖਾਉਣ ਤੋਂ ਬਾਅਦ ਹੀ ਭਗਤਾਂ ਨੂੰ ਮੰਦਰ ਅੰਦਰ ਪ੍ਰਵੇਸ਼ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸਵੇਰੇ 7 ਤੋਂ ਰਾਤ 8 ਵਜੇ ਤੱਕ ਜਗਨਨਾਥ ਮੰਦਰ 'ਚ ਪ੍ਰਵੇਸ਼ ਦੀ ਮਨਜ਼ੂਰੀ ਮਿਲੇਗੀ। ਹਫ਼ਤਾਵਾਰ ਬੰਦ, ਜਨਮ ਅਸ਼ਟਮੀ ਦੇ ਦਿਨ ਜਗਨਨਾਥ ਮੰਦਰ 'ਚ ਸ਼ਰਧਾਲੂਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਹੋਵੇਗੀ। ਦੱਸਣਯੋਗ ਹੈ ਕਿ 23 ਮਾਰਚ ਤੋਂ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਪੁਰੀ ਜਗਨਨਾਥ ਮੰਦਰ ਨੂੰ ਭਗਤਾਂ ਲਈ ਬੰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ 'ਤੇ

DIsha

This news is Content Editor DIsha