ਜਗਨਨਾਥ ਮੰਦਰ ਦਾ ਸੇਵਾਦਾਰ ਨਿਕਲਿਆ ਕੋਰੋਨਾ ਪਾਜ਼ੇਟਿਵ, ਹਸਪਤਾਲ ''ਚ ਕੀਤਾ ਗਿਆ ਭਰਤੀ

06/23/2020 3:39:58 PM

ਪੁਰੀ- ਸ਼੍ਰੀ ਜਗਨਨਾਥ ਮੰਦਰ ਦੇ ਇਕ ਸੇਵਾਦਾਰ ਦੀ ਜਾਂਚ 'ਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਣ ਵਾਲੇ ਸਾਲਾਨਾ ਰਥ ਯਾਤਰਾ ਉਤਸਵ ਤੋਂ ਪਹਿਲਾਂ ਮੰਦਰ ਦੇ ਪੁਜਾਰੀਆਂ ਅਤੇ ਪੁਲਸ ਮੁਲਾਜ਼ਮਾਂ ਦੀ ਜ਼ਰੂਰੀ ਕੋਵਿਡ-19 ਜਾਂਚ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀ ਨੇ ਕਿਹਾ ਕਿ ਪੀੜਤ ਪਾਏ ਗਏ ਸੇਵਾਦਾਰ ਨੂੰ ਰਥ ਯਾਤਰਾ ਨਾਲ ਸੰਬੰਧਤ ਕਿਸੇ ਵੀ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਮਵਾਰ ਰਾਤ 1,143 ਸੇਵਾਦਾਰਾਂ ਦੇ ਨਮੂਨੇ ਜਾਂਚ ਲਈ ਗਏ ਸਨ।

ਅਧਿਕਾਰੀ ਨੇ ਕਿਹਾ,''ਇਕ ਨੂੰ ਛੱਡ ਕੇ, ਕਿਸੇ ਹੋਰ ਦੀ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਪੀੜਤ ਪਾਏ ਗਏ ਸੇਵਾਦਾਰ ਨੂੰ ਕੋਵਿਡ-19 ਹਸਪਤਾਲ 'ਚ ਭਰਤੀ ਕਰ ਦਿੱਤਾ ਗਿਆ ਹੈ।'' ਪਹਿਲੇ ਦਿੱਤੇ ਗਏ ਆਪਣੇ ਆਦੇਸ਼ 'ਚ ਸੋਧ ਕਰਦੇ ਹੋਏ ਸੁਪਰੀਮ ਕੋਰਟ ਨੇ ਓਡੀਸ਼ਾ ਸਰਕਾਰ ਵਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਰਥ ਯਾਤਰਾ ਉਤਸਵ ਦੇ ਆਯੋਜਨ ਦੀ ਮਨਜ਼ੂਰੀ ਸੋਮਵਾਰ ਨੂੰ ਦਿੱਤੀ ਸੀ। ਓਡੀਸ਼ਾ ਸਰਕਾਰ ਨੇ ਕੋਰਟ 'ਚ ਭਰੋਸਾ ਦਿੱਤਾ ਸੀ ਕਿ ਰਥ ਯਾਤਰਾ ਦਾ ਆਯੋਜਨ ਸੀਮਿਤ ਪੱਧਰ 'ਤੇ ਕੀਤਾ ਜਾਵੇਗਾ ਅਤੇ ਉਸ 'ਚ ਜਨਤਾ ਨੂੰ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ। ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਦਰ ਤੋਂ ਭਗਵਾਨ ਦੀਆਂ ਮੂਰਤੀਆਂ ਨੂੰ ਰਥ ਤੱਕ ਲਿਆਉਣ ਪ੍ਰੋਗਰਾਮ ਅੱਜ ਯਾਨੀ ਮੰਗਲਵਾਰ ਸਵੇਰੇ ਉਨ੍ਹਾਂ ਸੇਵਾਦਾਰਾਂ ਨੇ ਕੀਤਾ, ਜਿਨ੍ਹਾਂ ਦੀ ਜਾਂਚ 'ਚ ਕੋਵਿਡ-19 ਦੀ ਪੁਸ਼ਟੀ ਨਹੀਂ ਹੋਈ ਸੀ।

DIsha

This news is Content Editor DIsha