ਮੁੰਬਈ ''ਚ ਕੱਲ੍ਹ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕਰੇਗਾ ਇਸਕਾਨ

01/13/2017 12:23:55 PM

ਮੁੰਬਈ—ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨ ਕਾਨਸ਼ਸਨੇਸ (ਇਸਕਾਨ) ਕੱਲ੍ਹ ਮੁੰਬਈ ਦੇ ਸ਼ਿਵਾਜੀ ਪਾਰਕ ਮੈਦਾਨ ''ਚ ਸਲਾਨਾ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕਰੇਗਾ, ਜਿਸ ''ਚ ਲਗਭਗ ਤਿੰਨ ਲੱਖ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸਕਾਨ ਦੇ ਬੁਲਾਰੇ ਲਕੀ ਕੁਲਕਰਨੀ ਨੇ ਦੱਸਿਆ ਕਿ ਰੱਥ ਯਾਤਰਾ ਦਾ ਪ੍ਰੋਗਰਾਮ ਇਸਕਾਨ ਦੇ ਗਿਰਗਾਂਵ ਚੌਪਾਟੀ ਚੈਪਟਰ ਨੇ ਬਣਾਇਆ ਹੈ। ਯਾਤਰਾ ਦੁਪਹਿਰ ਤਿੰਨ ਵਜੇ ਸ਼ਿਵਾਜੀ ਪਾਰਕ ਤੋਂ ਸ਼ੁਰੂ ਹੋ ਕੇ ਸ਼ਿਵਸੈਨਾ ਭਵਨ, ਪਲਾਜਾ, ਮਾਰੂਤੀ ਮੰਦਰ, ਪੁਰਤਗਾਲੀ ਗਿਰਜਾਘਰ, ਗੋਖਲੇ ਰੋਡ, ਖੇਦ ਗੱਲੀ, ਸਿਲਵਰ ਅਪਾਰਟਮੈਂਟ ਅਤੇ ਪ੍ਰਭਾ ਦੇਵੀ ਤੋਂ ਹੋ ਕੇ ਨਿਕਲੇਗੀ। ਸ਼ਾਮ ਸਾਢੇ ਛੇ ਵਜੇ ਇਸ ਰਸਤੇ ਤੋਂ ਸ਼ਿਵਾਜੀ ਪਾਰਕ ਵਾਪਸ ਆਵੇਗੀ। ਸ਼ਾਮ ਸੱਤ ਵਜੇ ਭਗਵਾਨ ਨੂੰ ''56 ਭੋਗ ਦਾ ਪ੍ਰਸਾਦ'' ਚੜਾਇਆ ਜਾਵੇਗਾ, ਜਿਸ ਦੇ ਬਾਅਦ ਸ਼ਿਵਾਜੀ ਪਾਰਕ ''ਚ ਸ਼ਰਧਾਲੂ ''ਮੰਗਲ ਪੂਜਾ'' ਕਰਨਗੇ। ਇਸ ਦੇ ਬਾਅਦ ਇਸਕਾਨ ਦੇ ਅਧਿਆਤਮਿਕ ਗੁਰੂ ਰਾਧਾਨਾਥ ਸਵਾਮੀ ਮਹਾਰਾਜ ਜਨ ਸਭਾ ਨੂੰ ਸੰਬੋਧਿਤ ਕਰਨਗੇ। ਕੁਲਕਰਨੀ ਨੇ ਦੱਸਿਆ ਕਿ ਰੱਥ ਯਾਤਰਾ ਮਹਾ ਉਤਸਵ ਦਾ ਉਦੇਸ਼ ਆਬਾਦੀ ਦੀ ਚੇਤਨਾ ਜਗਾਉਣਾ ਹੈ। ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ਼ ਤਰ੍ਹਾਂ ਦੇ ਮਹਾ ਉਤਸਵ ''ਚ ਹਿੱਸਾ ਲੈਣਾ ਸਵੈਬੋਧ ਦੀ ਦਿਸ਼ਾਂ ''ਚ ਕਦਮ ਵਧਾਉਣਾ ਹੈ। ਇਸਕਾਨ ਦੇ ਇਕ ਅਧਿਆਤਮਿਕ ਗੁਰੂ ਨੇ ਦੱਸਿਆ, ''ਓਡੀਸਾ ਦੇ ਪੁਰੀ ''ਚ ਸਦੀਆਂ ਤੋਂ ਹਰ ਸਾਲ ਰੱਥ ਯਾਤਰਾ ਮਹਾ ਉਤਸਵ ਮਨਾਇਆ ਜਾਂਦਾ ਹੈ, ਜਿਸ ''ਚ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਕਰਕੇ ਹਰ ਕੋਈ ਪੁਰੀ ਨਹੀਂ ਆ ਸਕਦਾ ਇਸ ਲਈ ਇਸਕਾਨ ਦੇ ਸੰਸਥਾਪਕ ਸ਼੍ਰੀਲਾ ਪ੍ਰਭੂਪਾਦ ਨੇ ਇਸ ਮਹਾ ਉਤਸਵ ਨੂੰ ਪੂਰੀ ਦੁਨੀਆ ''ਚ ਮਨਾਉਣ ਦਾ ਫੈਸਲਾ ਕੀਤਾ। ਪ੍ਰਭੂਪਾਦ ਨੇ ਸਾਲ 1967 ''ਚ ਸੈਨ ਫਰੈਨਸਿਸਕੋ ''ਚ ਪਹਿਲੀ ਰੱਥ ਯਾਤਰਾ ਆਯੋਜਿਤ ਕੀਤੀ ਸੀ, ਤਾਂ ਉਸ ਸਮੇਂ ਤੋਂ ਓਡੀਸਾ ਦੇ ਪੁਰੀ ਦੇ ਇਲਾਵਾ ਅਮਰੀਕਾ, ਬ੍ਰਿਟੇਨ, ਦੱਖਣੀ ਅਫਰੀਕਾ, ਯੂਰੋਪ, ਪੋਲੈਂਡ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਮੁੰਬਈ ''ਚ ਵੀ ਇਸ ਦਾ ਆਯੋਜਨ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਸ਼ਰਧਾਲੂਆਂ ਨੇ ਪਾਕਿਸਤਾਨ ''ਚ ਵੀ ਰੱਥ ਯਾਤਰਾ ਦਾ ਆਯੋਜਨ ਕੀਤਾ ਸੀ।