ਮਨੀ ਲਾਂਡਰਿੰਗ ਮਾਮਲੇ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਮੁੜ ਪਹੁੰਚੀ ਕੋਰਟ

01/06/2023 1:33:54 PM

ਮੁੰਬਈ (ਬਿਊਰੋ) : ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ। ਜੈਕਲੀਨ ਈ. ਡੀ. ਦੁਆਰਾ ਜਾਂਚ ਕਰ ਰਹੇ ਮਾਮਲੇ ਦੇ ਦੋਸ਼ੀਆਂ 'ਚੋਂ ਇੱਕ ਹੈ। ਉਹ ਕਈ ਦੌਰ ਦੀ ਪੁੱਛਗਿੱਛ ਲਈ ਕੇਂਦਰੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋ ਚੁੱਕੀ ਹੈ। ਅਦਾਲਤ ਨੇ 20 ਦਸੰਬਰ ਨੂੰ ਸੰਖੇਪ ਸੁਣਵਾਈ ਮੁਲਤਵੀ ਕਰਨ ਤੋਂ ਬਾਅਦ ਜੈਕਲੀਨ ਦੀ ਅਦਾਲਤ 'ਚ ਪੇਸ਼ੀ ਹੋਈ। ਇਸ ਤੋਂ ਪਹਿਲਾਂ ਨਵੰਬਰ 'ਚ ਦਿੱਲੀ ਦੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਕਿਉਂਕਿ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ

ਸੁਕੇਸ਼ ਦੀ ਸਹਿਯੋਗੀ ਪਿੰਕੀ ਇਰਾਨੀ ਦੀ ਵੀ ਹੋਈ ਗ੍ਰਿਫ਼ਤਾਰੀ
30 ਨਵੰਬਰ ਨੂੰ ਦਿੱਲੀ ਪੁਲਿਸ ਨੇ ਪਿੰਕੀ ਇਰਾਨੀ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਚੰਦਰਸ਼ੇਖਰ ਦਾ ਕਰੀਬੀ ਸਾਥੀ ਦੱਸੀ ਜਾਂਦੀ ਹੈ ਅਤੇ ਉਸ ਨੇ ਚੰਦਰਸ਼ੇਖਰ ਨੂੰ ਫਰਨਾਂਡੀਜ਼ ਨਾਲ ਮਿਲਵਾਇਆ ਸੀ। ਇਹ ਵੀ ਦੋਸ਼ ਹੈ ਕਿ ਮੁਲਜ਼ਮ ਪਿੰਕੀ ਨੇ ਸ਼ਿਕਾਇਤਕਰਤਾ ਅਤੇ ਹੋਰ ਸਰੋਤਾਂ ਤੋਂ ਵਸੂਲੀ ਹੋਈ ਰਕਮ ਦਾ ਨਿਪਟਾਰਾ ਕਰਨ 'ਚ ਮੁੱਖ ਭੂਮਿਕਾ ਨਿਭਾਈ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਹੋਈ ਸਿੱਧੂ ਦੀਆਂ ਤਸਵੀਰਾਂ ਨਾਲ ਸਨਮਾਨਿਤ, ਭਾਵੁਕ ਹੋ ਗਈ ਗਾਇਕਾ ਨੇ ਬਿਆਨ ਕੀਤੇ ਦਿਲ ਦੇ ਜਜ਼ਬਾਤ

ਸੁਕੇਸ਼ ਦੀ ਪਤਨੀ ਦੀਆਂ 26 ਕਾਰਾਂ ਕੀਤੀਆਂ ਜ਼ਬਤ
ਇਸ ਤੋਂ ਪਹਿਲਾਂ ਇਸੇ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਦੋਸ਼ੀ ਸੁਕੇਸ਼ ਦੀ ਪਤਨੀ ਲੀਨਾ ਮਾਰੀਆ ਪਾਲ ਕੋਲੋਂ ਬਰਾਮਦ ਕੀਤੀਆਂ 26 ਕਾਰਾਂ ਨੂੰ ਆਪਣੇ ਕਬਜ਼ੇ 'ਚ ਲੈਣ ਦੀ ਇਜਾਜ਼ਤ ਦਿੱਤੀ ਸੀ। ਪਟਿਆਲਾ ਹਾਊਸ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਮੁਲਜ਼ਮ ਲੀਨਾ ਮਾਰੀਆ ਪਾਲ ਦੇ ਚੇਨਈ ਫਾਰਮ ਹਾਊਸ ਤੋਂ ਜ਼ਬਤ ਕੀਤੀਆਂ 26 ਕਾਰਾਂ ਨੂੰ ਕਬਜ਼ੇ 'ਚ ਲੈਣ ਦੀ ਈਡੀ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ। ਈਡੀ ਨੇ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਇਹ ਕਾਰਾਂ ਕੇਸ 'ਚ ਜੁਰਮ ਦੀ ਕਮਾਈ ਤੋਂ ਖਰੀਦੀਆਂ ਗਈਆਂ ਸਨ ਅਤੇ ਫਿਰ ਕੇਸ ਦੀ ਜਾਂਚ ਦੌਰਾਨ ਅਟੈਚ ਕਰ ਦਿੱਤੀਆਂ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ : ਕਈਆਂ ਨੂੰ ਹੋ ਸਕਦੀ ਹੈ ਰਣਜੀਤ ਬਾਵਾ ਦੇ ਗੀਤ 'ਆਲ ਆਈਜ਼ ਆਨ ਮੀ' ਤੋਂ ਦਿੱਕਤ (ਵੀਡੀਓ)

EOW ਨੇ 2021 'ਚ ਚਾਰਜਸ਼ੀਟ ਕੀਤੀ ਦਾਇਰ
ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ) ਨੇ 2021 'ਚ ਚੰਦਰਸ਼ੇਖਰ, ਉਸ ਦੀ ਪਤਨੀ ਲੀਨਾ ਮਾਰੀਆ ਪਾਲ ਅਤੇ 14 ਹੋਰ ਦੋਸ਼ੀਆਂ ਨੂੰ ਨਾਮਜ਼ਦ ਕਰਦੇ ਹੋਏ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਚਾਰਜਸ਼ੀਟ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਉਪਬੰਧਾਂ ਦੇ ਤਹਿਤ ਦਾਇਰ ਕੀਤੀ ਗਈ ਸੀ।

 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।

Simran Bhutto

This news is Content Editor Simran Bhutto