ਅੱਤਵਾਦੀ ਸਾਜ਼ਿਸ਼ ਦਾ ਮਾਮਲਾ : NIA ਦੀ 6 ਜ਼ਿਲਿਆਂ ’ਚ ਛਾਪੇਮਾਰੀ, 8 ਗ੍ਰਿਫ਼ਤਾਰ

10/23/2021 10:18:14 AM

ਸ਼੍ਰੀਨਗਰ (ਵਾਰਤਾ)– ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ 6 ਜ਼ਿਲ੍ਹਿਆਂ ਵਿਚ ਛਾਪੇ ਮਾਰ ਕੇ ‘ਅੱਤਵਾਦ ਦੀ ਸਾਜਿਸ਼’ ਰਚਣ ਦੇ ਮਾਮਲੇ ’ਚ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਵਲੋਂ ਜਾਰੀ ਇਕ ਬਿਆਨ ਅਨੁਸਾਰ, ਜੰਮੂ ਕਸ਼ਮੀਰ ਦੇ ਸ਼੍ਰੀਨਗਰ, ਕੁਲਗਾਮ, ਸ਼ੋਪੀਆਂ, ਪੁਲਵਾਮਾ, ਅਨੰਤਨਾਗ ਅਤੇ ਬਾਰਾਮੂਲਾ ਜ਼ਿਲ੍ਹਿਆਂ ’ਚ 10 ਥਾਂਵਾਂ ’ਤੇ ਤਲਾਸ਼ੀ ਲਈ ਗਈ ਅਤੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼੍ਰੀਨਗਰ ਦੇ ਆਦਿਲ ਅਹਿਮਦ ਵਾਰ, ਸ਼੍ਰੀਨਗਰ ਦੇ ਮਨਨ ਗੁਲਜ਼ਾਰ ਡਾਰ, ਕੁਪਵਾੜਾ ਦੇ ਹਿਲਾਲ ਅਹਿਮਦ ਡਾਰ, ਸ਼੍ਰੀਨਗਰ ਦੇ ਸੋਭੀਆ ਪਰਿਮਪੋਰਾ, ਅਨੰਤਨਾਗ ਦੇ ਰੌਫ ਭੱਟ, ਕੁਪਵਾੜਾ ਦੇ ਸ਼ਾਕਿਬ ਬਸ਼ੀਰ, ਸ਼੍ਰੀਨਗਰ ਦੇ ਜਮੀਂ ਆਦਿਲ ਅਤੇ ਹਾਰਿਸ ਨਿਸਾਰ ਲਾਂਗੂ ਦੇ ਰੂਪ ’ਚ ਕੀਤੀ ਗਈ ਹੈ।

ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਏਜੰਸੀ ਨੇ ਬਿਆਨ ’ਚ ਕਿਹਾ,‘‘ਇਹ ਮਾਮਲਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ-ਉਲ-ਮੁਜਾਹੀਦੀਨ, ਅਲ ਬਦਰ ਅਤੇ ਉਨ੍ਹਾਂ ਦੇ ਸਹਿਯੋਗੀ ਜਿਵੇਂ ਰੈਸਿਸਟੈਸ ਫਰੰਟ, ਪੀਪਲ ਅਗੇਂਸਟ ਫਾਸਿਸਟ ਫੋਰਸੇਜ਼ ਆਦਿ ਦੇ ਕੈਡਰਾਂ ਵਲੋਂ ਜੰਮੂ ਕਸ਼ਮੀਰ ਅਤੇ ਹੋਰ ਪ੍ਰਮੁੱਖ ਸ਼ਹਿਰਾਂ ’ਚ ਹਿੰਸਕ ਅੱਤਵਾਦੀਆਂ ਕੰਮਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਨਾਲ ਸੰਬੰਧਤ ਹੈ।’’ ਬਿਆਨ ਅਨੁਸਾਰ ਏਜੰਸੀ ਨੇ 10 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਸ਼ੁਰੂ ਕੀਤੀ ਸੀ। ਐੱਨ.ਆਈ.ਏ. ਨੇ ਹੁਣ ਤੱਕ ਇਸ ਮਾਮਲੇ ’ਚ 13 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਇਲੈਕਟ੍ਰਾਨਿਕ ਉਪਕਰਣ ਅਤੇ ‘ਇਤਰਾਜ਼ਯੋਗ ਜੇਹਾਦੀ ਦਸਤਾਵੇਜ਼/ਪੋਸਟਰ’ ਆਦਿ ਜ਼ਬਤ ਕੀਤੇ ਗਏ ਹਨ। ਏਜੰਸੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 8 ਦੋਸ਼ੀ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਮੈਂਬਰ ਹਨ ਅਤੇ ਅੱਤਵਾਦੀਆਂ ਨੂੰ ਸਾਮਾਨ ਅਤੇ ਰਸਦ ਉਪਲੱਬਧ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਾਮਲੇ ’ਚ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha