ਹੈਰਾਨੀਜਨਕ! ਹਸਪਤਾਲ ਨੇ ਨਵਜਨਮੇ ਬੱਚੇ ਨੂੰ ਮ੍ਰਿਤਕ ਦੱਸਿਆ, ਦਫ਼ਨਾਉਣ ਦੌਰਾਨ ਮਿਲਿਆ ਜਿਊਂਦਾ

05/24/2022 1:11:53 PM

ਸ਼੍ਰੀਨਗਰ– ਜੰਮੂ-ਕਸ਼ਮੀਰ ’ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰਾਮਬਨ ਜ਼ਿਲ੍ਹੇ ਦੇ ਉੱਪ ਜ਼ਿਲ੍ਹਾ ਹਸਪਤਾਲ ਬਨਿਹਾਲ ’ਚ ਸੋਮਵਾਰ ਨੂੰ ਇਕ ਨਵਜਨਮੇ ਬੱਚੇ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਬੱਚੇ ਨੂੰ ਦਫ਼ਨਾਉਣ ਲਈ ਲੈ ਗਏ, ਇਸ ਦੌਰਾਨ ਬੱਚਾ ਜਿਊਂਦਾ ਮਿਲਿਆ।

ਇਹ ਵੀ ਪੜ੍ਹੋ-  ਜਨਮ ਲੈਂਦਿਆਂ ਹੀ ਨਵਜਨਮੇ ਬੱਚੇ ਦੀ ਰੁਕੀ ਧੜਕਨ, ਮੌਤ ਦੇ ਮੂੰਹ 'ਚੋਂ ਇੰਝ ਕੱਢ ਲਿਆਈ ਨਰਸ, ਲੋਕ ਕਰ ਰਹੇ ਤਾਰੀਫ਼

ਇਕ ਰਿਪੋਰਟ ਮੁਤਾਬਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਲਾਪ੍ਰਵਾਹੀ ਤੋਂ ਨਾਰਾਜ਼ ਹੋ ਕੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਘਟਨਾ ਦਾ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਨੇ ਬੱਚੇ ਦੇ ਪਰਿਵਾਰ ਦੇ ਵਿਰੋਧ ਮਗਰੋਂ ਹਸਪਤਾਲ ਦੇ ਦੋ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬਾਂਕਟੂ ਵਾਸੀ ਬਸ਼ਾਰਤ ਅਹਿਮਦ ਦੀ ਪਤਨੀ ਨੇ ਹਸਪਤਾਲ ’ਚ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਹਸਪਤਾਲ ਦੇ ਕਰਮਚਾਰੀਆਂ ਨੇ ਪਰਿਵਾਰ ਨੂੰ ਦੱਸਿਆ ਕਿ ਬੱਚਾ ਮ੍ਰਿਤਕ ਪੈਦਾ ਹੋਇਆ ਸੀ। ਬਾਅਦ ’ਚ ਪਰਿਵਾਰ ਵਾਲੇ ਬੱਚੇ ਨੂੰ ਦਫ਼ਨਾਉਣ ਲਈ ਲੈ ਗਏ।

ਇਹ ਵੀ ਪੜ੍ਹੋ-  ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

ਹਾਲਾਂਕਿ ਪਰਿਵਾਰ ਦੇ ਇਕ ਮੈਂਬਰ ਨੇ ਬੱਚੇ ਨੂੰ ਹਿੱਲਦੇ ਹੋਏ ਵੇਖਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਇਸ ਦਰਮਿਆਨ ਐੱਸ. ਐੱਚ. ਓ. ਬਨਿਹਾਲ ਮੁਨੀਰ ਖਾਨ ਦੀ ਅਗਵਾਈ ’ਚ ਇਕ ਪੁਲਸ ਦਲ ਹਸਪਤਾਲ ਪਹੁੰਚਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਇਸ ਭਰੋਸੇ ਨਾਲ ਸ਼ਾਂਤ ਕਰਵਾਇਆ ਕਿ ਜੋ ਵੀ ਲਾਪ੍ਰਵਾਹੀ ਲਈ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਆਸਾਮ ’ਚ ਹੜ੍ਹ ਨਾਲ ਤਬਾਹੀ ਦਾ ਮੰਜ਼ਰ; 24 ਦੀ ਮੌਤ, 8 ਲੱਖ ਤੋਂ ਵਧੇਰੇ ਲੋਕ ਹੋਏ ਬੇਘਰ

Tanu

This news is Content Editor Tanu