ਜੰਮੂ-ਕਸ਼ਮੀਰ ''ਚ 200 ਤੋਂ ਵੱਧ ਲੋਕ ਡੇਂਗੂ ਨਾਲ ਪੀੜਤ

10/12/2019 5:29:31 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਘੱਟ ਤੋਂ ਘੱਟ 222 ਲੋਕ ਡੇਂਗੂ ਨਾਲ ਪੀੜਤ ਪਾਏ ਗਏ ਹਨ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਬੀਮਾਰੀ ਦੇ ਇਲਾਜ ਅਤੇ ਰੋਕਥਾਮ ਦੇ ਸਾਰੇ ਉਪਾਅ ਕੀਤੇ ਜਾ ਰਹੇ ਹਨ। ਪਿਛਲੇ ਸਾਲ ਸੂਬੇ 'ਚ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 214 ਸੀ, ਜਦਕਿ ਪਿਛਲੇ 4 ਸਾਲ 'ਚ ਇਸ ਰੋਗ ਕਾਰਨ ਕਿਸੇ ਦੀ ਵੀ ਮੌਤ ਨਹੀਂ ਹੋਈ। 

ਜੰਮੂ ਜ਼ਿਲੇ ਵਿਚ ਡੇਂਗੂ ਦੇ 75 ਮਾਮਲੇ ਦਰਜ ਕੀਤੇ ਹਨ, ਜੋ ਕਿ ਸਭ ਤੋਂ ਵੱਧ ਹਨ। ਇਸ ਤੋਂ ਇਲਾਵਾ ਸਾਂਬਾ ਵਿਚ 73, ਕਠੁਆ 'ਚ 24 ਅਤੇ ਰਾਜੌਰੀ ਵਿਚ 22 ਮਾਮਲੇ ਸਾਹਮਣੇ ਆਏ। ਊੁਧਮਪੁਰ ਤੋਂ 6 ਮਾਮਲੇ ਸਾਹਮਣੇ ਆਏ ਹਨ ਅਤੇ ਪੁੰਛ, ਰਾਮਬਨ ਅਤੇ ਕਿਸ਼ਤਵਾੜ 'ਚ ਡੇਂਗੂ ਦੇ 2-2 ਮਾਮਲੇ ਦਰਜ ਕੀਤੇ ਗਏ। ਰਿਆਸੀ ਅਤੇ ਡੋਡਾ 'ਚ 1-1 ਮਾਮਲਾ ਦਰਜ ਕੀਤਾ ਗਿਆ। ਅਧਿਕਾਰੀ ਮੁਤਾਬਕ ਕਸ਼ਮੀਰ ਘਾਟੀ 'ਚ ਸਿਰਫ 2 ਮਾਮਲੇ ਦੇਖੇ ਗਏ, ਤਿੰਨ ਹੋਰ ਰੋਗੀਆਂ ਦੀ ਪਛਾਣ ਕੀਤੀ ਗਈ, ਜੋ ਸੂਬੇ ਦੇ ਵਾਸੀ ਹਨ ਅਤੇ 9 ਹੋਰ ਦਾ ਨਿਵਾਸ ਸਥਾਨ ਦਾ ਪਤਾ ਨਹੀਂ ਲੱਗਾ ਹੈ। 

ਜੰਮੂ ਨਗਰ ਨਿਗਮ ਨੇ ਵਿਸ਼ੇਸ਼ ਸਵੱਛਤਾ ਮੁਹਿੰਮ ਜ਼ਰੀਏ ਡੇਂਗੂ ਅਤੇ ਮਲੇਰੀਆ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਜਾ ਰਹੀ ਹੈ।  ਜੰਮੂ ਦੇ ਡਵੀਜ਼ਨਲ ਅਧਿਕਾਰੀ ਸੰਜੀਵ ਸ਼ਰਮਾ ਨੇ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਬੈਠਕ 'ਚ ਡੇਂਗੂ ਨਾਲ ਲੜਨ ਦੇ ਉਪਾਵਾਂ ਦੀ ਸਮੀਖਿਆ ਕੀਤੀ। ਇਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਬੈਠਕ ਵਿਚ ਡੇਂਗੂ ਨਾਲ ਲੜਨ ਦੇ ਸਾਰੇ ਉਪਾਵਾਂ ਅਤੇ ਰੋਗੀਆਂ ਦੇ ਇਲਾਜ ਦੀ ਜਾਣਕਾਰੀ ਦਿੱਤੀ ਗਈ।

Tanu

This news is Content Editor Tanu