ਜੰਮੂ-ਕਸ਼ਮੀਰ ਸਰਕਾਰ ਦਾ ਪ੍ਰਾਈਵੇਟ ਸਕੂਲਾਂ ਨੂੰ ਆਦੇਸ਼, ਦਾਖਲਾ ਫੀਸ ਵਾਪਸ ਕਰੋ

11/18/2020 12:27:57 AM

ਸ਼੍ਰੀਨਗਰ : ਜੰਮੂ-ਕਸ਼ਮੀਰ ਸਰਕਾਰ ਦੀ ਫੀ ਫਿਕਸੇਸ਼ਨ ਕਮੇਟੀ ਨੇ ਪ੍ਰਾਈਵੇਟ ਸਕੂਲਾਂ ਕਾਂ ਆਦੇਸ਼ ਜਾਰੀ ਕੀਤਾ ਹੈ ਕਿ ਉਹ ਮਾਤਾ-ਪਿਤਾ ਵੱਲੋਂ ਸਕੂਲਾਂ ਨੂੰ ਦਿੱਤੀ ਗਈ ਦਾਖਲਾ ਫੀਸ ਵਾਪਸ ਕਰੇ। ਕਮੇਟੀ ਨੇ ਕਿਹਾ ਕਿ ਆਦੇਸ਼ ਦਾ ਪਾਲਣ ਨਹੀਂ ਕਰਨ 'ਤੇ ਸਕੂਲਾਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਕਮੇਟੀ ਨੇ ਇਹ ਵੀ ਕਿਹਾ ਹੈ ਕਿ ਸਕੂਲ ਮਾਤਾ-ਪਿਤਾ ਤੋਂ ਬੱਚਿਆਂ ਦੀ ਐਡਮਿਸ਼ਨ ਫੀਸ ਨਾ ਲਵੇ।

ਕਮੇਟੀ ਦੇ ਨਵੇਂ ਚੁਣੇ ਗਏ ਚੇਅਰਮੈਨ ਮੁਜ਼ੱਫਰ ਹੁਸੈਨ ਅਤਰ ਨੇ ਇੱਕ ਆਰਡਰ 'ਚ ਕਿਹਾ, ਪ੍ਰਾਈਵੇਟ ਸਕੂਲਾਂ ਦੇ ਮਾਲਕ ਅਤੇ ਮੈਨੇਜਮੈਂਟ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਨੂੰ ਐਡਮਿਸ਼ਨ ਫੀਸ ਨਹੀਂ ਲੈਣੀ ਹੈ। ਜੇਕਰ ਕਿਸੇ ਸਕੂਲ ਨੇ ਫੀਸ ਲੈ ਲਈ ਹੈ ਤਾਂ ਛੇਤੀ ਤੋਂ ਛੇਤੀ ਉਸ ਨੂੰ ਵਾਪਸ ਕਰੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਸਕੂਲਾਂ  ਖ਼ਿਲਾਫ਼ ਕਾਰਵਈ ਹੋਵੇਗੀ। ਇਸ ਸਬੰਧੀ ਮਾਤਾ-ਪਿਤਾ ਵੀ ਕਮੇਟੀ ਨੂੰ ਸ਼ਿਕਾਇਤ ਕਰ ਸਕਦੇ ਹਨ।

Inder Prajapati

This news is Content Editor Inder Prajapati