J&K ਪ੍ਰਸ਼ਾਸਨ ਕਸ਼ਮੀਰੀ ਕਾਮਿਆਂ ਨੂੰ ਅੱਤਵਾਦੀ ਸਮਰਥਕ ਕਰਾਰ ਦੇ ਨੌਕਰੀ ਤੋਂ ਕੱਢ ਰਿਹੈ: ਮਹਿਬੂਬਾ

08/20/2023 1:40:26 PM

ਸ਼੍ਰੀਨਗਰ- ਪੀਪਲਜ਼ ਡੈਮੋਕ੍ਰਿਟਕ ਪ੍ਰਧਾਨ (PDP) ਮਹਿਬੂਬਾ ਮੁਫਤੀ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਕਸ਼ਮੀਰੀ ਕਾਮਿਆਂ ਨੂੰ ਅੱਤਵਾਦੀ ਸਮਰਥਕ ਕਰਾਰ ਦੇ ਕੇ ਸੇਵਾ ਤੋਂ ਬਰਖ਼ਾਸਤ ਕਰ ਰਿਹਾ ਹੈ। ਮਹਿਬੂਬਾ ਦੀ ਇਹ ਪ੍ਰਕਿਰਿਆ ਜੰਮੂ-ਕਸ਼ਮੀਰ ਬੈਂਕ ਵਲੋਂ 'ਸੂਬੇ ਦੀ ਸੁਰੱਖਿਆ ਲਈ ਖ਼ਤਰਾ' ਹੋਣ ਦੇ ਦੋਸ਼ 'ਚ ਆਪਣੇ ਮੁੱਖ ਪ੍ਰਬੰਧਕ ਸੱਜਾਦ ਅਹਿਮਦ ਬਜ਼ਾਜ਼ ਨੂੰ ਬਰਖ਼ਾਸਤ ਕੀਤੇ ਜਾਣ ਦੇ ਇਕ ਦਿਨ ਬਾਅਦ ਆਈ ਹੈ। ਸਾਬਕਾ ਮੁੱਖ ਮੰਤਰੀ ਮੁਫਤੀ ਨੇ ਐਕਸ (ਜੋ ਪਹਿਲਾਂ ਟਵਿੱਟਰ ਸੀ) 'ਤੇ ਇਕ ਪੋਸਟ 'ਚ ਕਿਹਾ ਕਿ ਕਸ਼ਮੀਰੀ ਕਾਮਿਆਂ ਨੂੰ ਅੱਤਵਾਦੀ ਸਮਰਥਕ ਅਤੇ ਆਈ. ਐੱਸ. ਆਈ. ਸਮਰਥਕ ਦੱਸ ਕੇ ਚੁਨਿੰਦਾ ਤਰੀਕੇ ਨਾਲ ਬਰਖ਼ਾਸਤ ਕਰਨਾ ਆਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਜੱਜ ਅਤੇ ਜਿਊਰੀ ਦੀ ਭੂਮਿਕਾ ਨਿਭਾ ਰਹੀ ਹੁੰਦੀ ਹੈ ਤਾਂ ਦੋਸ਼ੀ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ।

ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੇ ਸ਼ਨੀਵਾਰ ਨੂੰ ਇਕ ਆਦੇਸ਼ 'ਚ ਕਿਹਾ, 'ਭਰੋਸੇਯੋਗ ਏਜੰਸੀਆਂ ਤੋਂ ਪ੍ਰਾਪਤ ਰਿਪੋਰਟਾਂ 'ਚ ਸ਼ਾਮਲ ਮਾਮਲੇ ਦੇ ਤੱਥਾਂ ਅਤੇ ਹਾਲਾਤਾਂ 'ਤੇ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਅੰਦਰੂਨੀ ਸੰਚਾਰ ਅਤੇ ਮਾਰਕੀਟਿੰਗ ਵਿਭਾਗ 'ਚ ਤਾਇਨਾਤ ਸੱਜਾਦ ਅਹਿਮਦ ਬਜ਼ਾਜ਼ ਦੀਆਂ ਗਤੀਵਿਧੀਆਂ OSM (ਅਧਿਕਾਰੀ ਸੇਵਾ ਨਿਯਮ) ਵਿਚ ਨਿਯਮ/ਪ੍ਰਬੰਧ 12.29 ਦੇ ਤਹਿਤ ਸੇਵਾ ਤੋਂ ਬਰਖਾਸਤ ਕੀਤਾ ਜਾ ਸਕਦਾ ਹੈ।

Tanu

This news is Content Editor Tanu