ਜੰਮੂ-ਕਸ਼ਮੀਰ: ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ‘ਗੁਰੇਜ਼ ਵੈਲੀ’

07/18/2021 2:16:39 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੀਆਂ ਖੂਬਸੂਰਤ ਬਰਫ਼ੀਲੀਆਂ ਪਹਾੜੀਆਂ ਅਤੇ ਮੌਸਮ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਘੁੰਮਣ ਲਈ ਕਾਫੀ ਥਾਵਾਂ ਹਨ, ਜਿੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਦੇ ਬਾਵਜੂਦ ਜੰਮੂ-ਕਸ਼ਮੀਰ ਪ੍ਰਸ਼ਾਸਨ ਸੂਬੇ ਦੀਆਂ ਉਨ੍ਹਾਂ ਥਾਵਾਂ ’ਤੇ ਵੀ ਸੈਲਾਨੀਆਂ ਨੂੰ ਲੁਭਾਉਣ ਵਿਚ ਲੱਗਾ ਹੈ, ਜਿਨ੍ਹਾਂ ਦੀ ਖੂਬਸੂਰਤੀ ਬਾਰੇ ਸੈਲਾਨੀ ਅਣਜਾਣ ਹਨ। ਇਨ੍ਹਾਂ ਵਿਚੋਂ ਇਕ ਹੈ ਬਾਂਦੀਪੋਰਾ ਜ਼ਿਲ੍ਹੇ ਵਿਚ ਸਥਿਤ ਗੁਰੇਜ਼ ਵੈਲੀ (ਘਾਟੀ)। 

ਗੁਰੇਜ਼ ਘਾਟੀ ਦੀ ਸੁੰਦਰਤਾ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਪਹੁੰਚਾਉਣ ਲਈ ਪ੍ਰਸ਼ਾਸਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਗੁਰੇਜ਼ ਘਾਟੀ ’ਚ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੈਰ-ਸਪਾਟਾ ਮਹਿਕਮੇ ਨੇ ਤਿੰਨ ਦਿਨਾਂ ਉਤਸਵ ਦਾ ਆਯੋਜਨ ਕੀਤਾ ਹੈ, ਜਿੱਥੇ ਸਥਾਨਕ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਤਸਵ ਦਾ ਉਦੇਸ਼ ਖੇਤਰ ਦੀ ਵਿਰਾਸ ਅਤੇ ਸੱਭਿਆਚਾਰ ਨੂੰ ਉਜਾਗਰ ਕਰਨਾ ਹੈ। ਉਤਸਵ ਦੌਰਾਨ ਗੁਰੇਜ ਦੇ ਵੱਖ-ਵੱਖ ਕਲੱਬਾਂ ਵਲੋਂ ਕਈ ਸੱਭਿਆਚਾਰਕ ਅਤੇ ਰਿਵਾਇਤੀ ਪ੍ਰੋਗਰਾਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਤਸਵ ਦੀ ਵਿਸ਼ੇਸ਼ਤਾ ਵੱਖ-ਵੱਖ ਸਥਾਨਕ ਸਮੂਹਾਂ ਵਲੋਂ ਵਿਸ਼ੇਸ਼ ਰੂਪ ਨਾਲ ਸ਼ੀਨਾ, ਦਰਦੀ, ਪਹਾੜੀ ਅਤੇ ਹੋਰ ਸਥਾਨਕ ਬੋਲੀਆਂ ਵਿਚ ਸੱਭਿਆਚਾਰਕ ਰੰਗ ਦੀ ਪੇਸ਼ਕਾਰੀ ਹੈ।

ਗੁਰੇਜ਼ ਘਾਟੀ ਸੈਰ-ਸਪਾਟਾ ਵਾਲੀਆਂ ਥਾਵਾਂ ਦੇ ਬਰਾਬਰ ਹੈ। ਕੁਦਰਤੀ ਸੁੰਦਰਤਾ ਦੇ ਨਾਲ-ਨਾਲ ਸੰਗੀਤ ਅਤੇ ਡਾਂਸ ਸਮੇਤ ਸਥਾਨਕ ਸੱਭਿਆਚਾਰ ਵੀ ਖਿੱਚ ਦਾ ਕੇਂਦਰ ਹੈ। ਇਹ ਐਡਵੈਂਚਰ, ਰੈਫਟਿੰਗ, ਟਰੈਕਿੰਗ ਅਤੇ ਇੱਥੋਂ ਤੱਕ ਕਿ ਕੁਦਰਤ ਦੀ ਸੈਰ ਲਈ ਵੀ ਚੰਗੀ ਮੰਜ਼ਿਲ ਹੈ।

Tanu

This news is Content Editor Tanu