ਲਾਪਤਾ 8 ਪਰਬਤਾਰੋਹੀਆਂ 'ਚੋਂ 7 ਦੀਆਂ ਲਾਸ਼ਾਂ ਮਿਲੀਆਂ

06/24/2019 8:26:18 AM

ਨਵੀਂ ਦਿੱਲੀ—ਇੰਡੋ ਤਿੱਬਤੀ ਬਾਰਡਰ ਪੁਲਸ ਦੀ ਵਿਸ਼ੇਸ਼ ਰਾਹਤ ਅਤੇ ਬਚਾਅ ਟੀਮ ਨੇ ਐਤਵਾਰ ਨੂੰ ਨੰਦਾ ਦੇਵੀ ਈਸਟ ਕੋਲ ਇੱਕ ਚੋਟੀ ਤੋਂ 7 ਵਿਦੇਸ਼ੀ ਪਰਬਤਰੋਹੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ ਇੱਕ ਮਹਿਲਾ ਵੀ ਸ਼ਾਮਲ ਹੈ। ਆਈ. ਟੀ. ਬੀ. ਪੀ ਦੀ ਟੀਮ ਅੱਜ ਭਾਵ ਸੋਮਵਾਰ ਨੂੰ ਇੱਕ ਹੋਰ ਲਾਪਤਾ ਭਾਰਤੀ ਪਰਬਤਰੋਹੀਆਂ ਦੀ ਖੋਜ ਕਰੇਗੀ।

ਆਈ. ਟੀ. ਬੀ. ਪੀ. ਦੀ ਟੀਮ ਨੇ ਪਿਛਲੇ ਹਫਤੇ ਪਿਥੌਰਗੜ੍ਹ ਤੋਂ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਇੰਨੇ ਦਿਨਾਂ ਦੀ ਖੋਜ ਤੋਂ ਬਾਅਦ ਆਈ. ਟੀ. ਬੀ. ਪੀ. ਨੂੰ ਇਨ੍ਹਾਂ ਵਿਦੇਸ਼ੀ ਪਰਬਤਰੋਹੀਆਂ ਦੀਆਂ ਲਾਸ਼ਾਂ 21,000 ਫੁੱਟ ਦੀ ਉਚਾਈ 'ਤੇ ਮਿਲਿਆ ਹਨ। ਵਿਦੇਸ਼ੀ ਪਰਬਤਰੋਹੀਆਂ ਦੇ ਲਾਪਤਾ ਹੋਣ ਦੀ ਰਿਪੋਰਟ 26 ਮਈ ਨੂੰ ਸਾਹਮਣੇ ਆਈ ਸੀ। ਲਾਪਤਾ ਪਰਬਤਰੋਹੀਆਂ 'ਚੋਂ 4 ਬ੍ਰਿਟੇਨ ਦੇ ਨਾਗਰਿਕ, 2 ਅਮਰੀਕਾ ਅਤੇ 1-1 ਨਾਗਰਿਕ ਆਸਟਰੇਲੀਆ-ਭਾਰਤ ਵੀ ਲਾਪਤਾ ਹੋਏ ਸਨ। ਅੱਜ ਦੋਬਾਰਾ 8ਵੇਂ ਪਰਬਤਰੋਹੀ ਦੀ ਖੋਜ ਕੀਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਉਤਰਾਂਖੰਡ ਦੇ ਪਿਥੌਰਗੜ੍ਹ 'ਚ 12 ਵਿਦੇਸ਼ੀ ਪਰਬਤਰੋਹੀਆਂ ਦਾ ਇਕ ਦਲ ਨੰਦਾ ਦੇਵੀ ਦੀ ਚੋਟੀ 'ਤੇ ਚੜ੍ਹਾਈ ਕਰਨ ਗਿਆ ਸੀ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ 8 ਪਰਬਤਰੋਹੀ ਲਾਪਤਾ ਹੋ ਗਏ ਅਤੇ 4 ਪਰਬਤਰੋਹੀਆਂ ਨੂੰ ਆਈ. ਟੀ. ਬੀ. ਪੀ. ਨੇ ਬਚਾ ਲਿਆ ਸੀ।

 

Iqbalkaur

This news is Content Editor Iqbalkaur