ਗੁਰੂਗ੍ਰਾਮ: ਕੋਰੋਨਾ ਨਾਲ ਪੀੜਤ 14 ਇਤਾਲਵੀ ਨਾਗਰਿਕ ਮੇਦਾਂਤਾ ਹਸਪਤਾਲ 'ਚ ਭਰਤੀ

03/05/2020 12:14:01 PM

ਗੁਰੂਗ੍ਰਾਮ—ਹਰਿਆਣਾ 'ਚ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ 14 ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਰਤੀ ਕਰਵਾਇਆ ਗਿਆ ਹੈ। ਸਾਰੇ ਸ਼ੱਕੀਆਂ ਨੂੰ ਆਮ ਮਰੀਜ਼ਾਂ ਤੋਂ ਦੂਰ ਵੱਖਰੇ ਫਲੋਰ 'ਤੇ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਗਿਆ ਹੈ। ਕੋਰੋਨਾਵਾਇਰਸ ਨਾਲ ਸ਼ੱਕੀ ਇਹ ਸਾਰੇ ਲੋਕ ਇਟਲੀ ਦੇ ਨਾਗਰਿਕ ਦੱਸੇ ਜਾ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਪਹਿਲਾਂ ਛਵਲਾ ਸਥਿਤ ਆਈ.ਟੀ.ਬੀ.ਪੀ ਕੈਂਪ 'ਚ ਰੱਖਿਆ ਗਿਆ ਸੀ।

ਦੱਸਣਯੋਗ ਹੈ ਕਿ ਇਟਲੀ ਤੋਂ ਭਾਰਤ ਘੁੰਮਣ ਲਈ ਇਕ ਗਰੁੱਪ ਆਇਆ ਸੀ। ਇਨ੍ਹਾਂ 'ਚੋਂ ਪਹਿਲਾ ਇਕ ਸ਼ਖਸ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਗਰੁੱਪ ਦੇ ਸਾਰੇ ਲੋਕਾਂ ਨੂੰ ਟੈਸਟ ਕੀਤਾ ਗਿਆ ਤਾਂ ਕੁਝ ਹੋਰ ਲੋਕ ਵੀ ਇਸ ਖਤਰਨਾਕ ਵਾਇਰਸ ਨਾਲ ਪੀੜਤ ਮਿਲੇ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ। ਇਸ ਵਾਇਰਸ ਤੋਂ ਬਚਣ ਲਈ ਕੁਝ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ, ਤਾਂ ਇਸ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਅੱਜ ਭਾਵ ਵੀਰਵਾਰ ਨੂੰ ਰਾਜ ਸਭਾ ’ਚ ਕੋਰੋਨਾਵਾਇਰਸ ਨੂੰ ਲੈ ਕੇ ਕਿਹਾ ਹੈ ਕਿ ਹੁਣ ਤੱਕ 29 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੇਰਲ ਦੇ 3 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਗਰੁੱਪ ਆਫ ਮਿਨਿਸਟਰ ਕੋਰੋਨਾਵਾਇਰਸ ਦੇ ਮਾਮਲਿਆਂ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। 

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਨੇ ਹੁਣ ਭਾਰਤ ਸਮੇਤ ਪੂਰੀ ਦੁਨੀਆ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਭਾਰਤ 'ਚ 29 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਕੋਰੋਨਾਵਾਇਰਸ ਨੂੰ ਲੈ ਕੇ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ 'ਤੇ ਐਕਸ਼ਨ ਮੋਡ 'ਚ ਸਰਕਾਰ, ਚੁੱਕੇ ਅਹਿਮ ਕਦਮ

Iqbalkaur

This news is Content Editor Iqbalkaur