ਆਪਣੇ ਫਲੈਟ ''ਚੋਂ ਬਰਾਮਦ ਹੋਈ ਇਸ ਅਭਿਨੇਤਰੀ ਦੀ ਲਾਸ਼

08/27/2015 3:35:17 PM

ਗੁਹਾਟੀ- ਗੁਹਾਟੀ ''ਚ ਮਾਡਲ ਸਵੀਟੀ ਬਰੂਆ ਦੀ ਲਾਸ਼ ਉਸ ਦੇ ਅਪਾਰਟਮੈਂਟ ਤੋਂ ਬਰਾਮਦ ਕੀਤੀ ਗਈ ਹੈ। ਬਰੂਆ ਅਸਮ ''ਚ ਕਈ ਟੀਵੀ ਸੀਰੀਅਲਸ ਅਤੇ ਕਮਰਸ਼ੀਅਲ ''ਚ ਕੰਮ ਕਰ ਚੁੱਕੀ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਉਸ ਦਾ ਬੁਆਏਫ੍ਰੈਂਡ ਦੇਰ ਰਾਤ ਸਵੀਟੀ ਦੇ ਨਾਲ ਸੀ ਅਤੇ ਰਾਤ ਕਰੀਬ ਦੋ ਵਜੇ ਉਥੋਂ ਚਲਾ ਗਿਆ। ਉਸ ਨੇ ਹੀ ਗਲਾ ਦਬਾ ਕੇ ਸਵੀਟੀ ਦੀ ਹੱਤਿਆ ਕੀਤੀ ਹੈ।
ਮੌਕੇ ''ਤੇ ਪਹੁੰਚੇ ਡਿਪਟੀ ਕਮਿਸ਼ਨਰ ਅਮਿਤਾਭ ਸਿਨਹਾ ਨੇ ਦੱਸਿਆ ਕਿ ਮਾਡਲ ਬਰੂਆ ਦੀ ਹੱਤਿਆ ਕਿਸੇ ਅਣਜਾਣ ਸ਼ਖਸ ਨੇ ਨਹੀਂ ਕੀਤੀ। ਅਧਿਕਾਰੀ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਮਾਮਲਾ ਗਲਾ ਦਬਾਉਣ ਦਾ ਹੈ। ਪੁਲਸ ਹੁਣ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਮਾਮਲੇ ਦੀ ਜਾਂਚ ''ਚ ਜੁੱਟ ਗਈ ਹੈ।

 ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।