ਇਸਰੋ ਦੀ ਇਸ ਸਾਲ 9 ਨਵੇਂ ਮਿਸ਼ਨ ਦੀ ਯੋਜਨਾ : ਸਿਵਨ

03/29/2018 8:15:58 PM

ਸ਼੍ਰੀ ਹਰਿਕੋਟਾ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਸ ਸਾਲ 9 ਨਵੇਂ ਮਿਸ਼ਨ ਦੀ ਯੋਜਨਾ ਬਣਾ ਰਿਹਾ ਹੈ। ਇਸਰੋ ਦੇ ਪ੍ਰਧਾਨ ਕੇ. ਸਿਵਨ ਨੇ ਸਤੀਸ਼ ਧਵਨ ਪੁਲਾੜ ਕੇਂਦਰ 'ਚ ਵਿਗਿਆਨਕਾਂ ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੀ.ਐੱਸ.ਐੱਲ.ਵੀ.-ਐੱਫ08 ਰਾਕੇਟ ਦੇ ਜ਼ਰੀਏ ਉੱਚ ਸਮਰੱਥਾ ਵਾਲੇ ਸੰਚਾਰ ਸੈਟੇਲਾਈਟ ਜੀ.ਸੈੱਟ-6ਏ ਦੇ ਸਫਲ ਲਾਂਚ ਚੋਂ ਬਾਅਦ ਚੰਦਰਯਾਨ-2 ਸਭ ਤੋਂ ਉਤਸ਼ਾਹ ਭਰਿਆ ਮਿਸ਼ਨ ਹੋਵੇਗਾ। ਇਸ ਤੋਂ ਇਲਾਵਾ ਅਗਲੇ ਦੋ ਮਹੀਨੇ 'ਚ ਇਕ ਹੋਰ ਨੇਵਿਗੇਸ਼ਨ ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਫਲਤਾ ਨਾਲ ਭਵਿੱਖ ਦੇ ਪ੍ਰੋਗਰਾਮਾਂ, ਖਾਸ ਤੌਰ 'ਤੇ ਜੀ.ਐੱਸ.ਐੱਲ.ਵੀ ਪਲੇਟਫਾਰਮ ਦੇ ਜ਼ਰੀਏ 3 ਟਨ ਭਾਰੇ ਸੈਟੇਲਾਈਟ ਦੇ ਲਾਂਚ ਪ੍ਰੋਗਰਾਮ ਨੂੰ ਨਵੀਂ ਤਾਕਤ ਮਿਲੇਗੀ। ਡਾ. ਸਿਵਨ ਨੇ ਦੱਸਿਆ ਕਿ ਇਸ ਸਾਲ ਕਮਿਊਨਿਕੇਸ਼ਨ ਟ੍ਰਾਂਸਪੌਂਡਰਸ ਤੇ ਹੋਰ ਜ਼ਿਆਦਾ ਸ਼ਕਤੀਸ਼ਾਲੀ ਰਿਮੋਟ ਸੈਂਸਿੰਗ ਤੇ ਨੇਵਿਗੇਸ਼ਨ ਓਰੀਐਂਟੇਡ ਵਿਕਾਸ ਇੰਜਨ ਦੀ ਮਦਦ ਨਾਲ ਰਾਕੇਟ ਨੂੰ ਹੋਰ ਸ਼ਕਤੀ ਮਿਲੀ ਹੈ। ਇਸਰੋ ਪ੍ਰਧਾਨ ਨੇ ਜੀ.ਸੈਟ-6ਏ ਦੇ ਸਫਲ ਲਾਂਚ ਲਈ ਵਿਗਿਆਨਕਾਂ ਤੇ ਅਧਿਕਾਰੀਆਂ ਨੂੰ ਵਧਾਈ ਤੇ ਧੰਨਵਾਦ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਲਾਂਚ ਨਾਲ ਜੁੜੇ ਸਾਰੇ ਲੋਕਾਂ ਨੂੰ ਧੰਵਾਦ ਦਿੱਤਾ।