ਇਜ਼ਰਾਇਲੀ ਮਹਿਲਾ ਫੌਜੀਆਂ ਦਾ ਖੁਲਾਸਾ, ਬੰਦੂਕ ਚਲਾਉਣ ਤੋਂ ਜ਼ਿਆਦਾ ਹੁੰਦਾ ਹੈ ਬਲਾਤਕਾਰ

12/10/2017 11:02:52 PM

ਨਵੀਂ ਦਿੱਲੀ— ਇਜ਼ਰਾਇਲ ਦੀ ਫੌਜ 'ਚ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਜ਼ਰਾਇਲੀ ਮਹਿਲੀ ਫੌਜੀਆਂ ਦਾ ਕਹਿਣਾ ਹੈ ਕਿ ਫੌਜ 'ਚ ਔਰਤਾਂ ਦੀ ਹਾਲਤ ਠੀਕ ਨਹੀਂ ਹੈ। ਮਹਿਲਾ ਫੌਜੀਆਂ ਨੇ ਸਾਥੀ ਫੌਜੀਆਂ ਵਲੋਂ ਰੇਪ ਕੀਤੇ ਜਾਣ ਦੇ ਦੋਸ਼ ਲਗਾਏ ਹਨ।
ਹਾਲ ਹੀ 'ਚ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਇਜ਼ਰਾਇਲ ਦੀ ਫੌਜ 'ਚ 10 'ਚੋਂ 6 ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 'ਦ ਯੇਰੂਸ਼ਲਮ' ਦੇ ਮੁਤਾਬਕ ਇਜ਼ਰਾਇਲ ਦੀਆਂ ਮਹਿਲਾ ਫੌਜੀਆਂ ਨੇ ਬੀਤੇ ਦਿਨੀਂ ਆਪਣੇ ਇਕ ਬ੍ਰਿਗੇਡੀਅਰ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤ 'ਚ ਮਹਿਲਾ ਫੌਜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਊਟੀ 'ਤੇ ਬੰਦੂਕ ਚਲਾਉਣ ਤੋਂ ਜ਼ਿਆਦਾ ਸੈਕਸ ਕਰਨਾ ਪੈਂਦਾ ਹੈ। ਡਿਊਟੀ 'ਤੇ ਉਨ੍ਹਾਂ ਦੇ ਸੀਨੀਅਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਹਨ।
ਮਹਿਲਾ ਫੌਜੀਆਂ ਨੇ ਬ੍ਰਿਗੇਡੀਅਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬ੍ਰਿਗੇਡੀਅਰ ਬਿਨਾਂ ਪੁੱਛੇ ਹੀ ਉਨ੍ਹਾਂ ਦੇ ਬੰਕਰ 'ਚ ਦਾਖਲ ਹੋ ਜਾਂਦੇ ਹਨ ਤੇ ਫਿਰ ਉਨ੍ਹਾਂ ਨਾਲ ਰੇਪ ਕਰਦੇ ਹਨ। ਰੇਪ ਕਰਨ ਤੋਂ ਬਾਅਦ ਮਹਿਲਾ ਫੌਜੀਆਂ ਨੂੰ ਪ੍ਰਮੋਸ਼ਨ ਦਾ ਲਾਲਚ ਵੀ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਇਜ਼ਰਾਇਲੀ ਨਿਊਜ਼ ਏਜੰਸੀ ਦੇ ਮੁਤਾਬਕ ਪਿਛਲੇ ਸਾਲ 24 ਪੁਰਸ਼ ਫੌਜੀ ਮਹਿਲਾ ਫੌਜੀਆਂ ਨਾਲ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਹਨ। ਜਿਨ੍ਹਾਂ ਨੂੰ ਮਿਲਟਰੀ ਪੁਲਸ ਦੀ ਕਸਟਡੀ 'ਚ ਰੱਖਿਆ ਗਿਆ ਹੈ।