ਜਾਮੀਆ ਦੀ ਵਿਦਿਆਰਥਣ ਦਾ ਫੁਟਿਆ ਗੁੱਸਾ, ਕਿਹਾ- ਸਾਡੀ ਪੜ੍ਹਾਈ ਦਾ ਫਾਇਦਾ ਕੀ?

12/16/2019 2:26:31 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਾਨੂੰਨ ਦੇ ਵਿਰੋਧ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਐਤਵਾਰ ਦੀ ਸ਼ਾਮ ਨੂੰ ਜਾਮੀਆ ਨਾਲ ਲੱਗਦੇ ਇਲਾਕੇ 'ਚ ਡੀ. ਟੀ. ਸੀ. ਦੀਆਂ 3 ਬੱਸਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਦੇਸ਼ ਦੀ ਰਾਜਧਾਨੀ ਇਕ ਵਾਰ ਫਿਰ ਹਿੰਸਕ ਪ੍ਰਦਰਸ਼ਨਾਂ ਕਾਰਨ ਦਹਿਲ ਉਠੀ। ਜਾਮੀਆ ਦੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਸ ਨੇ ਯੂਨੀਵਰਸਿਟੀ ਕੈਂਪਸ 'ਚ ਦਾਖਲ ਹੋ ਕੇ ਕੁੱਟਮਾਰ ਕੀਤੀ।

ਝਾਰਖੰਡ ਦੀ ਰਹਿਣ ਵਾਲੀ ਇਕ ਵਿਦਿਆਰਥਣ ਮੀਡੀਆ ਦੇ ਸਾਹਮਣੇ ਆਈ ਅਤੇ ਉਸ ਨੇ ਰੋਂਦੇ ਹੋਏ ਹੱਡਬੀਤੀ ਸੁਣਾਈ। ਵਿਦਿਆਰਥਣ ਨੇ ਰੋਂਦੇ ਹੋਏ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਵਿਦਿਆਰਥੀਆਂ ਲਈ ਦਿੱਲੀ ਸਭ ਤੋਂ ਸੁਰੱਖਿਅਤ ਹੈ ਅਤੇ ਇਹ ਇਕ ਸੈਂਟਰਲ ਯੂਨੀਵਰਸਿਟੀ ਹੈ। ਸਾਡੇ ਲਈ ਯੂਨੀਵਰਸਿਟੀ ਸਭ ਤੋਂ ਸੁਰੱਖਿਅਤ ਹੈ, ਸਾਨੂੰ ਕਦੇ ਕੁਝ ਨਹੀਂ ਹੋਵੇਗਾ। ਅਸੀਂ ਪੂਰੀ ਰਾਤ ਰੋਂਦੇ ਰਹੇ। ਹੁਣ ਮੈਨੂੰ ਇਸ ਪੂਰੇ ਦੇਸ਼ 'ਚ ਸੁਰੱਖਿਅਤ ਮਹਿਸੂਸ ਨਹੀਂ ਹੋ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਅਸੀਂ ਲੋਕ ਕਿੱਥੇ ਜਾਵਾਂਗੇ ਪਰ ਅਸੀਂ ਮੋਦੀ ਅਤੇ ਭਾਜਪਾ ਸਰਕਾਰ ਤੋਂ ਦੂਰ ਚਲੇ ਜਾਵਾਂਗੇ।  

ਉਸ ਨੇ ਕਿਹਾ ਕਿ ਮੈਂ ਮੁਸਲਿਮ ਨਹੀਂ ਹਾਂ ਪਰ ਫਿਰ ਵੀ ਮੈਂ ਪਹਿਲੇ ਦਿਨ ਤੋਂ ਅੱਗੇ ਖੜ੍ਹੀ ਹਾਂ, ਮੈਂ ਕਿਉਂ ਲੜ ਰਹੀ ਹਾਂ। ਵਿਦਿਆਰਥਣ ਨੇ ਕਿਹਾ ਕਿ ਸਾਡੀ ਪੜ੍ਹਾਈ ਦਾ ਫਾਇਦਾ ਕੀ ਹੈ, ਜੇਕਰ ਅਸੀਂ ਸਹੀ ਨਾਲ ਖੜ੍ਹੇ ਨਹੀਂ ਹੋ ਸਕਦੇ। ਵਿਦਿਆਰਥਣ ਨੇ ਕਿਹਾ ਕਿ ਜਦੋਂ ਇਹ ਸਭ ਸ਼ੁਰੂ ਹੋਇਆ ਤਾਂ ਅਸੀਂ ਲਾਇਬ੍ਰੇਰੀ ਵਿਚ ਸੀ। ਮੈਂ ਇੱਥੋਂ ਨਿਕਲ ਵਾਲੀ ਸੀ ਕਿ ਤਾਂ ਵਿਦਿਆਰਥੀਆਂ ਦਾ ਝੁੰਡ ਦੌੜਦੇ ਹੋਏ ਆਇਆ ਅਤੇ ਪੂਰੀ ਲਾਇਬ੍ਰੇਰੀ ਵਿਦਿਆਰਥੀਆਂ ਨਾਲ ਭਰ ਗਈ। ਮੈਂ ਦੇਖਿਆ ਕਿ ਕੁਝ ਲੜਕਿਆਂ ਦੇ ਸਿਰ ਤੋਂ ਖੂਨ ਨਿਕਲ ਰਿਹਾ ਸੀ।
 

Tanu

This news is Content Editor Tanu