ਸਿੰਚਾਈ ਘਪਲਾ: ਏ.ਸੀ.ਵੀ. ਨੇ ਅਜਿਤ ਪਵਾਰ ਨੂੰ ਦਿੱਤੀ ਕਲੀਨ ਚਿਟ

12/20/2019 5:23:28 PM

ਮੁੰਬਈ—ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਅਜਿਤ ਪਵਾਰ ਨੂੰ ਸਿੰਚਾਈ ਘੋਟਾਲੇ ਨਾਲ ਜੁੜੇ ਇਕ ਹੋਰ ਮਾਮਲੇ ਚ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਸਾਹਮਣੇ ਇਕ ਹੋਰ ਹਲਫਨਾਮਾ ਦਿੱਤਾ, ਜਿਸ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਅਜਿਤ ਪਵਾਰ ਨੂੰ ਵਿਦਰਭ ਸੰਚਾਈ ਵਿਕਾਸ ਨਿਗਮ (ਵੀ.ਆਈ.ਡੀ.ਸੀ.) ਦੇ ਅਧੀਨ ਆਉਣ ਵਾਲੇ 12 ਪ੍ਰੋਜੈਕਟਾਂ ਨਾਲ ਜੁੜੇ ਕਥਿਤ ਘਪਲੇ ’ਚ ਕਲੀਨ ਚਿਟ ਦੇ ਦਿੱਤੀ। ਇਸ ਹਲਫਨਾਮੇ ’ਤੇ 19 ਦਸੰਬਰ ਦੀ ਤਾਰੀਖ ਹੈ। ਇਸ ’ਚ ਕਿਹਾ ਗਿਆ,‘‘ਅਜਿਤ ਪਵਾਰ ਦੀ ਭੂਮਿਕਾ ਦੇ ਸੰਦਰਭ ’ਚ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਕੀਤੀ ਗਈ ਜਾਂਚ ਦੌਰਾਨ ਕਿਸੇ ਅਪਰਾਧਿਕ ਗਤੀਵਿਧੀ ਦਾ ਖੁਲਾਸਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਹੋਏ ਲਗਭਗ 70,000 ਕਰੋੜ ਰੁਪਏ ਦੇ ਕਥਿਤ ਸਿੰਚਾਈ ਘਪਲਾ 'ਚ ਭ੍ਰਿਸ਼ਟਾਚਾਰ ਬਿਊਰੋ ਨੇ ਨਵੰਬਰ 2018 'ਚ ਸਾਬਕਾ ਉਪ ਮੁੱਖ ਮੰਤਰੀ ਤੇ ਐੱਨ.ਸੀ.ਪੀ. ਨੇਤਾ ਅਜਿਤ ਪਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮਹਾਰਾਸ਼ਟਰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਕਰੋੜਾਂ ਰੁਪਏ ਦੇ ਕਥਿਤ ਤੌਰ 'ਤੇ ਸਿੰਚਾਈ ਘੋਟਾਲੇ ਦੇ ਮਾਮਲੇ 'ਚ ਉਸ ਦੀ ਜਾਂਚ 'ਚ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਜਿਤ ਪਵਾਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਵੱਡੀ ਭੁੱਲ ਕੀਤੀ ਗਈ ਹੈ। ਇਹ ਘਪਲਾ 70,000 ਰੁਪਏ ਦਾ ਹੈ, ਜਿਸ 'ਚ ਕਾਂਗਰਸ-ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਕਈ ਸਿੰਚਾਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਅਤੇ ਉਨ੍ਹਾਂ ਨੂੰ ਸ਼ੁਰੂ ਕਰਨ 'ਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਅਤੇ ਅਨਿਯਮਿਤਤਾ ਵਰਤੀ ਗਈ ਸੀ। 

ਇਹ ਵੀ ਦੱਸਿਆ ਜਾਂਦਾ ਹੈ ਕਿ ਅਜੀਤ ਪਵਾਰ ਕੋਲ ਮਹਾਰਾਸ਼ਟਰ 'ਚ 1999 ਤੋਂ 2014 ਦੌਰਾਨ ਕਾਂਗਰਸ-ਰਾਕਾਂਪਾ ਗਠਜੋੜ ਸਰਕਾਰ 'ਚ ਸਿੰਚਾਈ ਵਿਭਾਗ ਦੀ ਜ਼ਿੰਮੇਵਾਰੀ ਸੀ। ਏ.ਸੀ.ਬੀ ਦੇ ਡਾਇਰੈਕਟਰ ਸੰਜੈ ਬਾਰਵੇ ਨੇ ਇਕ ਸਵੈਸੇਵੀ ਸੰਸਥਾ ਜਨਮੰਚ ਵੱਲੋਂ ਦਾਖਲ ਪਟੀਸ਼ਨ ਦੇ ਜਵਾਬ 'ਚ ਹਾਈ ਕੋਰਟ ਦੀ ਨਾਗਪੁਰ ਬੈਂਚ ਦੇ ਸਾਹਮਣੇ ਇੱਕ ਹਲਫਨਾਮਾ ਦਾਖਲ ਕੀਤਾ ਸੀ।

Iqbalkaur

This news is Content Editor Iqbalkaur