ਸਮਰੀਤੀ ਇਰਾਨੀ ਨੇ ਲਿਖਿਆ DU ਨੂੰ ਪੱਤਰ, ਕਿਤਾਬ ਤੋਂ ਹਟਾਏ ਅੱਤਵਾਦੀ ਸ਼ਬਦ

04/29/2016 3:39:06 PM

ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਦੀ ਕਿਤਾਬ ''ਚ ਸ਼ਹੀਦ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਕਹਿਣ ''ਤੇ ਮਨੁੱਖੀ ਵਸੀਲੇ ਮੰਤਰਾਲੇ ਹਰਕਤ ''ਚ ਆ ਗਿਆ ਹੈ। ਸਮਰੀਤੀ ਇਰਾਨੀ ਨੇ ਡੀ.ਯੂ. ਨੂੰ ਪੱਤਰ ਲਿਖ ਕੇ ਜਲਦ ਤੋਂ ਜਲਦ ਗਲਤੀ ਸੁਧਾਰਨ ਦੀ ਗੱਲ ਕਹੀ ਹੈ। ਨਾਲ ਹੀ ਇਰਾਨੀ ਨੇ ਯੂਨੀਵਰਸਿਟੀ ਤੋਂ ਇਸ ਬਾਰੇ ਪੂਰੀ ਰਿਪੋਰਟ ਵੀ ਮੰਗੀ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਡਿਪਟੀ ਚੇਅਰਮੈਨ ਪੀ.ਜੇ. ਕੁਰੀਅਨ ਨੇ ਵੀ ਇਸ ਮਾਮਲੇ ''ਚ ਕੇਂਦਰ ਤੋਂ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੀ ਸ਼ਾਨ ਲਈ ਪਛਾਣੇ ਜਾਣ ਵਾਲੇ ਸ਼ਹੀਦ ਭਗਤ ਸਿੰਘ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਹੋਣਾ ਬੇਹੱਦ ਸ਼ਰਮ ਦੀ ਗੱਲ ਹੈ।
ਜ਼ਿਕਰਯੋਗ ਹੈ ਕਿ ਡੀ.ਯੂ. ''ਚ ਪੜ੍ਹਾਈ ਜਾਣ ਵਾਲੀ ਇਕ ਹਿੰਦੀ ਦੀ ਕਿਤਾਬ ''ਚ ਭਗਤ ਸਿੰਘ ਲਈ ਅੱਤਵਾਦੀ ਸ਼ਬਦ ਦਾ ਜ਼ਿਕਰ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੱਲ ਨੂੰ ਇਕ ਵਾਰ ਨਹੀਂ ਸਗੋਂ ਇਕ ਪੂਰੇ ਅਧਿਆਏ ''ਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਯੂਨੀਵਰਸਿਟੀ ਦੀ ਇਸ ਲਾਪਰਵਾਹੀ ''ਤੇ ਭਗਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕੇਂਦਰੀ ਮਨੁੱਖੀ ਵਸੀਲੇ ਮੰਤਰੀ ਸਮਰੀਤੀ ਨੂੰ ਪੱਤਰ ਲਿਖ ਕੇ ਸਖਤ ਇਤਰਾਜ਼ ਜ਼ਾਹਰ ਕੀਤਾ। ਜਿਸ ''ਤੇ ਇਰਾਨੀ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ।

Disha

This news is News Editor Disha