ਪ੍ਰਿਅੰਕਾ ਨੇ ਕੀਤਾ ਲਾਲ ਬਹਾਦੁਰ ਸ਼ਾਸਤਰੀ ਦਾ ਅਪਮਾਨ : ਸਮ੍ਰਿਤੀ ਈਰਾਨੀ (Video)

03/21/2019 12:40:51 AM

ਨਵੀਂ ਦਿੱਲੀ— ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਬੁੱਧਵਾਰ ਨੂੰ ਪ੍ਰਿਅੰਕਾ ਗਾਂਧੀ ਵਾਡਰਾ 'ਤੇ ਲਾਲ ਬਹਾਦੁਰ ਸ਼ਾਸਤਰੀ ਦਾ 'ਅਪਮਾਨ' ਕਰਨ ਦਾ ਦੋਸ਼ ਲਗਾਇਆ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇਕ ਵੀਡੀਓ ਟਵੀਟ ਕੀਤਾ ਹੈ, ਜਿਸ 'ਚ ਪ੍ਰਿਅੰਕਾ ਗਾਂਧੀ ਆਪਣੇ ਗਲੇ ਦੀ ਮਾਲਾ ਉਤਾਰਨ ਤੋਂ ਬਾਅਦ ਉਹੀ ਮਾਮਲਾ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੂਰਤੀ ਨੂੰ ਪਾ ਦਿੱਤੀ।
ਸਮ੍ਰਿਤੀ ਈਰਾਨੀ ਨੇ ਹਿੰਦੀ 'ਤ ਕੀਤੇ ਗਏ ਆਪਣੇ ਟਵੀਟ 'ਚ ਇਸ ਘਟਨਾ ਨੂੰ ਸ਼ਾਸਤਰੀ ਜੀ ਦਾ ਅਪਮਾਨ ਦੱਸਿਆ। ਕੇਂਦਰੀ ਮੰਤਰੀ ਈਰਾਨੀ ਨੇ ਇਕ ਔਰਤ ਦੇ ਦੋਸ਼ਾਂ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਦੀ ਨਿੰਦਾ ਕੀਤੀ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਵਿਰੋਧੀ ਦਲ ਦੇ ਵਰਕਰਾਂ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ। ਈਰਾਨੀ ਨੇ ਦੋਸ਼ ਲਗਾਇਆ ਕਿ ਇਹ ਕਾਂਗਰਸ ਦੇ ਅਸਲੀ ਸੰਸਕਾਰ ਨੂੰ ਦਰਸ਼ਾਉਂਦਾ ਹੈ।
 

ਬੀਜੇਪੀ ਵਰਕਰਾਂ ਨੇ ਗੰਗਾਜਲ ਨਾਲ ਸ਼ੁੱਧ ਕੀਤੀ ਮੂਰਤੀ
ਪ੍ਰਿਅੰਕਾ ਗਾਂਧੀ ਨੇ ਰਾਮਨਗਰ 'ਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੂਰਤੀ ਨੂੰ ਮਾਲਾ ਪਨਾਇਆ, ਜਿਸ ਤੋਂ ਬਾਅਦ ਪ੍ਰਿਅੰਕਾ ਸ਼ਾਸਤਰੀ ਜੀ ਦੇ ਜੱਦੀ ਘਰ ਵੀ ਗਈ। ਜਿਵੇਂ ਹੀ ਪ੍ਰਿਅੰਕਾ ਮੂਰਤੀ ਨੂੰ ਮਾਲਾ ਪਹਿਨਾਉਣ ਤੋਂ ਬਾਅਦ ਗਈ ਕੁਝ ਬੀਜੇਪੀ ਵਰਕਰਾਂ ਨੇ ਸਾਬਕਾ ਸੀ.ਐੱਮ. ਸ਼ਾਸਤਰੀ ਦੀ ਮੂਰਤੀ ਨੂੰ ਗੰਗਾਜਲ ਨਾਲ ਧੋਅ ਕੇ ਸ਼ੁੱਧ ਕੀਤਾ।

 

Inder Prajapati

This news is Content Editor Inder Prajapati