ਇਰਾਨ ਕਰੇਗਾ 'ਆਖਰੀ ਸਾਹ' ਤਕ ਪ੍ਰਮਾਣੂ ਸਮਝੌਤੇ ਦਾ ਪਾਲਣ : ਰੂਹਾਨੀ

02/18/2018 10:16:34 AM

ਨਵੀਂ ਦਿੱਲੀ/ਇਰਾਨ—ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਦੌਰੇ ਦੌਰਾਨ ਕਿਹਾ ਕਿ ਉਨ੍ਹਾਂ ਦਾ ਦੇਸ਼ ਦੁਨੀਆ ਦੀ ਸ਼ਕਤੀਆਂ ਨਾਲ 'ਆਖਰੀ ਸਾਹ ਤਕ' ਪ੍ਰਮਾਣੂ ਸਮਝੌਤੇ ਦਾ ਪਾਲਣ ਕਰੇਗਾ। ਨਾਲ ਹੀ ਅਮਰੀਕਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਮਝੌਤਾ ਟੁੱਟਿਆ ਤਾਂ ਅਮਰੀਕਾ ਨੂੰ ਇਸ ਦਾ 'ਅਫਸੋਸ' ਕਰਨਾ ਪਵੇਗਾ। 
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮਝੌਤਾ ਤੋਂ ਪਿਛੇ ਹਟਣ ਦੀ ਧਮਕੀ ਦਿੱਤੀ ਸੀ ਅਤੇ ਪ੍ਰਮਾਣੂ ਸਮਝੌਤੇ ਦੀ ਸਮੀਖਿਆ ਦੀ ਗੱਲ ਕਹੀ ਸੀ। ਰੂਹਾਨੀ ਨੇ ਕਿਹਾ ਕਿ ਇਕ ਦੇਸ਼ ਦੇ ਤੌਰ 'ਤੇ ਅਸੀਂ ਹਮੇਸ਼ਾ ਸਮਝੌਤਿਆਂ ਦਾ ਪਾਲਣ ਕੀਤਾ ਹੈ। ਅਸੀਂ ਇਸ ਦੀ ਉਲੰਘਣ ਨਹੀਂ ਕਰਾਂਗੇ ਅਤੇ ਬੋਰਡ 'ਚ ਬਣੇ ਰਹਿਣਗੇ। ਇਹ ਰੱਬ ਦਾ ਆਦੇਸ਼ ਹੈ। ਜੇਕਰ ਅਸੀਂ ਸਮਝੌਤੇ 'ਤੇ ਦਸਤਖਤ ਕੀਤੇ ਹਨ ਤਾਂ ਅਸੀਂ ਇਸ 'ਤੇ 'ਆਖਰੀ ਸਾਹ' ਤਕ ਟਿਕਾਉਣਾ ਹੋਵੇਗਾ।
ਰੂਹਾਨੀ ਨੇ ਯੂਨਾਈਟੇਡ ਨੇਸ਼ਨ ਸਕਿਓਰਟੀ ਕਾਓਂਸਿਲ 'ਚ ਭਾਰਤ ਲਈ ਸਥਾਈ ਸੀਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤ 130 ਕਰੋੜ ਲੋਕਾਂ ਦਾ ਤਾਕਤਵਰ ਦੇਸ਼ ਹੁੰਦੇ ਹੋਏ ਵੀ ਇਸ ਯੂ.ਐੱਨ.ਐੱਸ.ਸੀ. ਦਾ ਸਥਾਈ ਮੈਂਬਰ ਕਿਉਂ ਨਹੀਂ ਹੈ?  ਰੂਹਾਨੀ ਨੇ ਕਿਹਾ ਕਿ 130 ਕਰੋੜ ਲੋਕਾਂ ਦਾ ਤਾਕਤਵਰ ਦੇਸ਼ ਹੁੰਦੇ ਹੋਏ ਵੀ ਭਾਰਤ ਕੋਲ ਵੀਟੋ ਅਧਿਕਾਰੀ ਕਿਉਂ ਨਹੀਂ ਹੈ? ਜਿਨ੍ਹਾਂ ਦੇਸ਼ਾਂ ਦੇ ਪ੍ਰਮਾਣੂ ਬੰਬ ਹੈ, ਉਨ੍ਹਾਂ ਕੋਲ ਵੀਟੋ ਅਧਿਕਾਰ ਹੈ।
ਦੱਸ ਦਈਏ ਕਿ ਸੰਯੁਕਤ ਰਾਸ਼ਟਰ ਸੁਰੱੱਖਿਆ ਪਰਿਸ਼ਦ 'ਚ ਅਮਰੀਕਾ, ਇੰਗਲੈਂਡ, ਚੀਨ, ਫਰਾਂਸ ਅਤੇ ਰੂਸ ਕੋਲ ਹੀ ਵੀਟੋ ਅਧਿਕਾਰ ਹੈ। ਰੂਹਾਨੀ ਨੇ ਦਿੱਲੀ 'ਚ 'ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਵਿਦੇਸ਼ ਨੀਤੀ ਦੀਆਂ ਪਹਿਲਾ' 'ਤੇ ਬੋਲਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਕੋਲ 'ਸੌਦੇਬਾਜ਼ੀ' ਦਾ ਸਮਾਂ ਖਤਮ ਹੋ ਗਿਆ ਹੈ ਅਤੇ ਇਸ ਡੀਲ ਸਾਇਨ ਹੋਣ ਤੋਂ ਬਾਅਦ ਇਸ 'ਤੇ ਚਰਚਾ 'ਮੰਦਭਾਗੀ' ਹੈ। 
ਪ੍ਰਮਾਣੂ ਸਮਝੌਤੇ 'ਤੇ ਅਮਰੀਕਾ ਇੱਕਲਾ ਇਰਾਨ ਨਾਲ ਡੀਲ ਨਹੀਂ ਕਰ ਰਿਹਾ ਹੈ, ਬਲਕਿ ਇਹ ਡੀਲ ਯੂ.ਐੱਨ.ਐੱਸ.ਸੀ. ਨਾਲ ਵੀ ਹੈ, ਜਿਸ ਨੇ ਇਸ ਸਮਝੌਤੇ ਨੂੰ ਸਵਿਕਾਰਤਾ ਦਿੱਤੀ ਸੀ। ਆਬਜਰਵਰ ਰਿਸਰਚ ਫਾਉਂਡੈਸ਼ਨ ਵਲੋਂ ਆਯੋਜਿਤ ਪ੍ਰੋਗਰਾਮ 'ਚ ਰੂਹਾਨੀ ਨੇ ਇਹ ਗੱਲਾਂ ਕਹੀਆਂ।