INX ਮੀਡੀਆ ਮਾਮਲਾ: ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ CBI ਨੂੰ ਨੋਟਿਸ ਜਾਰੀ

10/04/2019 1:09:18 PM

ਨਵੀਂ ਦਿੱਲੀ—ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੀ ਬੀ ਆਈ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੀ. ਬੀ. ਆਈ ਨੂੰ ਜਵਾਬ ਦੇਣ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਕ 15 ਅਕਤੂਬਰ ਤੈਅ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਤਿਹਾੜ ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਸੀ। ਦਿੱਲੀ ਦੀ ਅਦਾਲਤ ਨੇ ਵੀਰਵਾਰ ਨੂੰ ਚਿਦਾਂਬਰਮ ਨੂੰ ਤੀਜੀ ਵਾਰ 14 ਦਿਨਾ ਲਈ ਤਿਹਾੜ ਜੇਲ ਭੇਜ ਦਿੱਤਾ। ਹੁਣ ਚਿਦਾਂਬਰਮ 17 ਅਕਤੂਬਰ ਤੱਕ ਤਿਹਾੜ ਜੇਲ 'ਚ ਰਹਿਣਗੇ। ਕਾਂਗਰਸ ਨੇਤਾ ਨੇ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ 'ਚ ਅਰਜੀ ਦਾਇਰ ਕਰ ਕੇ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ। ਬੈਂਚ ਨੇ ਉਨ੍ਹਾਂ ਦੀ ਪਟੀਸ਼ਨ ਚੀਫ ਜਸਟਿਸ ਰੰਜਨ ਗੰਗੋਈ ਕੋਲ ਭੇਜੀ ਹੈ।

Iqbalkaur

This news is Content Editor Iqbalkaur