ਹੁਣ ਸ਼ਿਮਲਾ ''ਚ ''ਪਾਰਦਰਸ਼ੀ ਟਰੇਨ'' ''ਚ ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

12/10/2018 1:59:40 PM

ਸ਼ਿਮਲਾ— ਦੇਸ਼ 'ਚ ਪਹਿਲੀ ਵਾਰ ਪਾਰਦਰਸ਼ੀ ਟਰੇਨ ਕਾਲਕਾ-ਸ਼ਿਮਲਾ ਟਰੈੱਕ 'ਤੇ ਚਲਾਈ ਜਾ ਰਹੀ ਹੈ। ਕਾਲਕਾ-ਸ਼ਿਮਲਾ ਹੈਰੀਟੇਜ ਟਰੈੱਕ 'ਤੇ 'ਪਾਰਦਰਸ਼ੀ ਵਿਸਟੈਡੋਮ ਕੋਚ' ਟਰੇਨ 11 ਦਸੰਬਰ ਭਾਵ ਕੱਲ ਰੋਜ਼ਾਨਾ ਦੌੜੇਗੀ। ਸੈਲਾਨੀ ਕਾਲਕਾ ਤੋਂ ਸ਼ਿਮਲਾ ਵਿਚਾਲੇ ਹਸੀਨ ਵਾਦੀਆਂ ਦਾ ਨਜ਼ਾਰਾ ਨੇੜੇ ਤੋਂ ਲੈ ਸਕਣਗੇ। ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਪ੍ਰਿੰਸ ਸੇਠੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ 11 ਦਸੰਬਰ ਤੋਂ ਕਾਲਕਾ-ਸ਼ਿਮਲਾ ਮਾਰਗ 'ਤੇ ਰੋਜ਼ਾਨਾ ਵਿਸਟੈਡੋਮ ਕੋਚ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ।

ਸੈਲਾਨੀਆਂ ਨੂੰ ਮਹਿਜ 130 ਰੁਪਏ ਦਾ ਕਿਰਾਇਆ ਦੇ ਕੇ ਹਸੀਨ ਵਾਦੀਆਂ ਨੂੰ ਦੇਖਣ ਦਾ ਮੌਕਾ ਮਿਲੇਗਾ, ਜਦਕਿ ਬੱਚਿਆਂ ਲਈ 75 ਰੁਪਏ ਕਿਰਾਇਆ ਰੱਖਿਆ ਗਿਆ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਿਰਾਇਆ ਨਹੀਂ ਲੱਗੇਗਾ। ਸ਼ੀਸ਼ੇ ਦੀ ਛੱਤ ਵਾਲੇ ਇਸ ਟਰੇਨ 'ਚ ਬੈਠ ਕੇ ਹੁਣ ਸੈਲਾਨੀ ਬਾਹਰ ਦਾ ਖੂਬਸੂਰਤ ਨਜ਼ਾਰਾ ਦੇਖ ਸਕਣਗੇ। 

 



10 ਲੱਖ ਰੁਪਏ 'ਚ ਬਣਿਆ ਕੋਚ—
ਵਿਸਟੈਡੋਮ ਕੋਚ ਦੀ ਲਾਗਤ 10 ਲੱਖ ਰੁਪਏ ਆਈ ਹੈ। ਕੋਚ ਪੂਰੀ ਤਰ੍ਹਾਂ ਸ਼ੀਸ਼ੇ ਦਾ ਬਣਿਆ ਹੈ। ਇਸ ਵਿਚ ਲੱਕੜ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਵੱਡੀਆਂ ਖਿੜਕੀਆਂ ਅਤੇ ਸ਼ੀਸ਼ੇ ਦੀ ਛੱਤ ਤੋਂ ਚਾਰੋਂ ਪਾਸੇ ਦਾ ਨਜ਼ਾਰਾ ਸੀਟ 'ਤੇ ਬੈਠ ਕੇ ਦੇਖਿਆ ਜਾ ਸਕਦਾ ਹੈ। ਕੋਚ ਵਿਚ 2 ਏਸੀ ਲੱਗੇ ਹਨ। ਕੋਚ ਦੀ ਛੱਤ 12 ਐੱਮ. ਐੱਮ. ਦੀ ਬਣਾਈ ਗਈ ਹੈ। ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਮਜ਼ਬੂਤ ਸ਼ੀਸ਼ੇ ਦਾ ਇਸਤੇਮਾਲ ਕੀਤਾ ਗਿਆ ਹੈ।

Tanu

This news is Content Editor Tanu