...ਜਦੋਂ ਰੋਹਤਕ 'ਚ ਯੋਗ ਅਭਿਆਸ ਖਤਮ ਹੁੰਦਿਆ ਹੀ ਚਟਾਈਆਂ ਲੈ ਕੇ ਭੱਜੇ ਲੋਕ

06/21/2019 12:13:07 PM

ਰੋਹਤਕ—ਅੱਜ ਭਾਵ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕਈ ਹੋਰ ਲੋਕ ਪਹੁੰਚੇ। ਯੋਗ 'ਚ ਸ਼ਾਮਲ ਹੋਣ ਆਏ ਲੋਕ ਪ੍ਰੋਗਰਾਮ ਖਤਮ ਹੁੰਦਿਆਂ ਹੀ ਮੈਦਾਨ 'ਚ ਵਿਛੀਆਂ ਚਟਾਈਆਂ ਲੈ ਕੇ ਭੱਜਣ ਲੱਗੇ। ਇਸ ਨੂੰ ਲੈ ਕੇ ਲੋਕਾਂ ਵਿਚਾਲੇ ਹਲਕੀਆਂ-ਫੁਲਕੀਆਂ ਝੜਪਾਂ ਵੀ ਹੋਈਆ। 

 

ਭਾਰਤ 'ਚ ਯੋਗ ਤੋਂ ਤਨ ਅਤੇ ਮਨ ਨੂੰ ਨਿਰਮਲ ਕੀਤਾ ਜਾ ਰਿਹਾ ਹੈ ਪਰ ਅੱਜ ਹਰਿਆਣਾ 'ਚ ਆਲਮ ਕੁਝ ਅਜਿਹਾ ਸੀ ਕਿ ਜਿਸ ਨੂੰ ਦੇਖ ਕੇ ਵਾਲੰਟੀਅਰ ਅਤੇ ਹਰਿਆਣਾ ਪੁਲਸ ਦੋਵੇਂ ਹੀ ਨਿਰਾਸ਼ ਹੋਏ, ਜਿਸ ਨਜ਼ਰੀਏ ਨਾਲ ਯੋਗ ਅਭਿਆਸ ਕੀਤਾ ਗਿਆ ਸੀ, ਉਸ ਨਾਲ ਸਿਹਤਮੰਦ ਸਰੀਰ 'ਤੇ ਬਲ ਦਿੱਤਾ ਗਿਆ ਹੈ ਪਰ ਆਤਮਾ ਦੀ ਨਿਰਮਲਤਾ 'ਤੇ ਨਹੀਂ ਤਾਂ ਹੀ ਯੋਗ ਖਤਮ ਹੁੰਦਿਆਂ ਹੀ ਚਟਾਈਆਂ ਦੀ ਲੁੱਟ ਸ਼ੁਰੂ ਹੋ ਗਈ।

ਦੱਸਿਆ ਜਾਂਦਾ ਹੈ ਕਿ ਅੱਜ ਪੰਜਵਾਂ ਅੰਤਰਾਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਰਾਂਚੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਪਹੁੰਚੇ, ਜਿੱਥੇ ਲਗਭਗ 2 ਘੰਟਿਆਂ ਤੱਕ ਯੋਗ ਅਭਿਆਸ ਕੀਤਾ।

Iqbalkaur

This news is Content Editor Iqbalkaur