ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ

06/21/2021 10:04:56 AM

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਪੂਰਾ ਦੁਨੀਆ ਗਲੋਬਲ ਮਹਾਮਾਰੀ ਕੋਵਿਡ-19 ਦਾ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਇਕ ਕਿਰਣ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਕੋਰੋਨਾ ਦੇ ਅਦਿੱਖ ਵਾਇਰਸ ਨੇ ਦੁਨੀਆ ਵਿਚ ਦਸਤਕ ਦਿੱਤੀ ਸੀ, ਉਦੋਂ ਕੋਈ ਵੀ ਦੇਸ਼, ਸਾਧਨਾਂ ਤੋਂ, ਤਾਕਤ ਅਤੇ ਮਾਨਸਿਕ ਸਥਿਤੀ ਵਿਚ ਇਸ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੇ ਮੁਸ਼ਕਲ ਸਮੇਂ ਵਿਚ ਯੋਗ ਆਤਮਬਲ ਦਾ ਇਕ ਵੱਡਾ ਜ਼ਰੀਆ ਬਣਿਆ।’

ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ, 3000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ

ਉਨ੍ਹਾਂ ਕਿਹਾ, ‘2 ਸਾਲ ਤੋਂ ਦੁਨੀਆ ਭਰ ਦੇ ਦੇਸ਼ਾਂ ਅਤੇ ਭਾਰਤ ਵਿਚ ਭਾਵੇਂ ਹੀ ਵੱਡਾ ਜਨਤਕ ਪ੍ਰੋਗਰਾਮ ਆਯੋਜਿਤ ਨਾ ਹੋਇਆ ਹੋਵੇ ਪਰ ਯੋਗ ਦਿਵਸ ਦੇ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਇੰਨੀ ਪਰੇਸ਼ਾਨੀ ਵਿਚ ਲੋਕ ਇਸ ਨੂੰ ਭੁੱਲ ਸਕਦੇ ਸਨ, ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਸੀ ਪਰ ਇਸ ਦੇ ਉਲਟ ਲੋਕਾਂ ਵਿਚ ਯੋਗ ਦਾ ਉਤਸ਼ਾਹ ਵਧਿਆ ਹੈ, ਯੋਗ ਨਾਲ ਪਿਆਰ ਵਧਿਆ ਹੈ।’ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਤਣਾਅ ਨਾਲ ਸ਼ਕਤੀ ਦਾ ਅਤੇ ਨਕਾਰਾਤਮਕਤਾ ਨਾਲ ਰਚਨਾਤਮਕਤਾ ਦਾ ਰਸਤਾ ਦਿਖਾਉਂਦਾ ਹੈ। 

ਇਹ ਵੀ ਪੜ੍ਹੋ: ਸ਼ਰਮਨਾਕ: 16 ਸਾਲਾ ਪੁੱਤਰ ਨੇ ਰੋਲ਼ੀ ਮਾਂ ਦੀ ਪੱਤ, ਨਸ਼ੇ ਦੀ ਲੋਰ 'ਚ ਭੁੱਲਿਆ ਪਵਿੱਤਰ ਰਿਸ਼ਤਾ

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਯੋਗ ਜਨਤਾ ਦੀ ਸਿਹਤ ਦੀ ਦੇਖ਼ਭਾਲ ਵਿਚ ਨਿਵਾਰਕ ਅਤੇ ਪ੍ਰੇਰਕ ਭੂਮਿਕਾ ਨਿਭਾਉਂਦਾ ਰਹੇਗਾ। ਉਨ੍ਹਾਂ ਕਿਹਾ, ‘ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਲਈ ਹੋਵੇ। ਅੱਜ ਇਸ ਦਿਸ਼ਾ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ, ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ।’ 

ਇਹ ਵੀ ਪੜ੍ਹੋ: ਕਰਤਾਰਪੁਰ ਦੇ ਮਾਨਵ ਫੁੱਲ ਨੇ ਰਚਿਆ ਇਤਿਹਾਸ, ਫਿਨਲੈਂਡ 'ਚ ਪਹਿਲੇ ਭਾਰਤੀ ਅਸੈਂਬਲੀ ਮੈਂਬਰ ਬਣੇ

ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਯੋਗ ਸਬੰਧੀ ਇਕ ਐਪ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘ਹੁਣ ਵਿਸ਼ਵ ਨੂੰ ‘ਐਮ-ਯੋਗ’ ਐਪ ਦੀ ਸ਼ਕਤੀ ਮਿਲਣ ਜਾ ਰਹੀ ਹੈ। ਇਸ ਐਪ ’ਤੇ ਯੋਗ ਸਬੰਧੀ ਸਾਧਾਰਨ ਨਿਯਮਾਂ ਦੇ ਆਧਾਰ ’ਤੇ ਯੋਗ ਸਿਖਲਾਈ ਦੀਆਂ ਕਈ ਵੀਡੀਓ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਉਪਲਬੱਧ ਹੋਣਗੀਆਂ।’

ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry