ਇਹ ਮਹਿਲਾ ਮਜ਼ਬੂਤੀਕਰਨ ਦੇ ਨਵੇਂ ਭਾਰਤ ਦਾ ਯੁੱਗ : ਨਰਿੰਦਰ ਮੋਦੀ

12/11/2020 5:59:54 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਕਵੀ ਭਾਰਤਿਆਰ ਦੀ 138ਵੀਂ ਜਯੰਤੀ ਮੌਕੇ ਅੰਤਰਰਾਸ਼ਟਰੀ ਭਾਰਤੀ ਉਤਸਵ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੁਬਰਮਣੀਅਮ ਭਾਰਤੀ ਕਿਸੇ ਇਕ ਪੇਸ਼ੇ ਜਾਂ ਆਯਾਮ ਨਾਲ ਜੁੜੇ ਨਹੀਂ ਸਨ। ਸਗੋਂ ਉਹ ਤਾਂ ਕਵੀ, ਲੇਖਕ, ਸੰਪਾਦਕ, ਪੱਤਰਕਾਰ, ਸਮਾਜਿਕ ਸੁਧਾਰਕ, ਸੁਤੰਤਰਤਾ ਸੈਨਾਨੀ, ਮਨੁੱਖਤਾਵਾਦੀ ਅਤੇ ਹੋਰ ਵੀ ਬਹੁਤ ਕੁਝ ਸਨ। ਪੀ.ਐੱਮ. ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਮਹਾਕਵੀ ਭਾਰਤੀ ਦੀ ਮਹਿਲਾ ਮਜ਼ਬੂਤੀਕਰਨ ਦੀ ਦ੍ਰਿਸ਼ਟੀ ਤੋਂ ਪ੍ਰੇਰਿਤ ਹੈ ਅਤੇ ਉਨ੍ਹਾਂ ਦੀ ਹੀ ਅਗਵਾਈ 'ਚ ਮਜ਼ਬੂਤੀਕਰਨ ਨੂੰ ਯਕੀਨੀ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ,''ਸਾਡੀ ਸਰਕਾਰ ਨੇ ਜਨਾਨੀਆਂ ਦੇ ਮਾਣ ਨੂੰ ਮਹੱਤਵ ਦਿੱਤਾ ਹੈ ਅਤੇ ਮੁਦਰਾ ਯੋਜਨਾ ਦੇ ਅਧੀਨ 15 ਕਰੋੜ ਜਨਾਨੀਆਂ ਨੂੰ ਕਰਜ਼ ਦਿੱਤਾ ਗਿਆ ਹੈ। ਜਨਾਨੀਆਂ ਅੱਜ ਹਥਿਆਰਬੰਦ ਫੋਰਸਾਂ ਦਾ ਹਿੱਸਾ ਬਣ ਰਹੀਆਂ ਹਨ। ਇਹ ਅੱਜ ਸਿਰ ਉੱਚਾ ਕਰ ਕੇ ਘੁੰਮ ਰਹੀਆਂ ਹਨ ਅਤੇ ਇਹ ਭਰੋਸਾ ਪੈਦਾ ਕਰ ਰਹੀਆਂ ਹਨ ਕਿ ਦੇਸ਼ ਸੁਰੱਖਿਅਤ ਹੱਥਾਂ 'ਚ ਹੈ। ਇਹ ਮਹਿਲਾ ਮਜ਼ਬੂਤੀਕਰਨ ਦੇ ਨਵੇਂ ਭਾਰਤ ਦਾ ਯੁੱਗ ਹੈ।'' 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ

ਪ੍ਰਧਾਨ ਮੰਤਰੀ ਨੇ ਕਿਹਾ,''ਮੈਨੂੰ ਇਸ ਸਾਲ ਅੰਤਰਰਾਸ਼ਟਰੀ ਭਾਰਤੀ ਉਤਸਵ 'ਤੇ ਭਾਰਤੀ ਐਵਾਰਡ ਸ਼੍ਰੀ ਸੀਨੀ ਵਿਸ਼ਵਨਾਥਨ ਜੀ ਨੂੰ ਦੇਣ ਦੀ ਬੇਹੱਦ ਖੁਸ਼ੀ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤਿਆਰ ਦੇ ਕੰਮਾਂ ਦੀ ਰਿਸਰਚ 'ਤੇ ਲੱਗਾ ਦਿੱਤੀ। ਉਨ੍ਹਾਂ ਨੇ 86 ਸਾਲ ਦੀ ਉਮਰ 'ਚ ਵੀ ਆਪਣਾ ਕੰਮ ਜਾਰੀ ਰੱਖਿਆ। ਇਹ ਪ੍ਰੋਗਰਾਮ ਤਮਿਲ ਕਵੀ ਸੁਬਰਮਣੀਅਮ ਭਾਰਤੀ ਦੀ 138ਵੀਂ ਜਯੰਤੀ 'ਤੇ ਆਯੋਜਿਤ ਕੀਤਾ ਗਿਆ ਹੈ। ਹਰ ਸਾਲ ਆਯੋਜਿਤ ਕੀਤੇ ਜਾਣ ਵਾਲਾ ਇਹ ਪ੍ਰੋਗਰਾਮ ਇਸ ਸਾਲ ਕੋਰੋਨਾ ਕਾਰਨ ਵਰਚੁਅਲ ਮੋਡ 'ਚ ਕੀਤਾ ਜਾ ਰਿਹਾ ਹੈ। ਭਾਰਤੀ ਪੁਰਸਕਾਰ ਦੀ ਸਥਾਪਨਾ 1994 'ਚ ਕੀਤਾ ਗਿਆ ਸੀ। ਹਰ ਸਾਲ ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜਿਕ ਮਹੱਤਵ ਦੇ ਕਿਸੇ ਵੀ ਖੇਤਰ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੋਵੇ ਅਤੇ ਇਸ ਤਰ੍ਹਾਂ ਭਾਰਤੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਕੰਮ ਕੀਤਾ ਹੋਵੇ। ਤਮਿਲ ਅਧਿਕਾਰਤ ਭਾਸ਼ਾ ਅਤੇ ਤਮਿਲ ਸੰਸਕ੍ਰਿਤੀ ਅਤੇ ਪੁਰਾਤੱਤਵ ਮੰਤਰੀ ਕੇ. ਪੰਡੀਯਰਾਜਨ ਵੀ ਉਤਸਵ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha