ਅੰਤਰਿਮ ਬਜਟ ਲੋਕ ਸਭਾ 'ਚ ਪਾਸ, ਇਨਕਮ ਟੈਕਸ 'ਚ ਮਿਲੇਗੀ 5 ਲੱਖ ਤਕ ਦੀ ਛੋਟ

02/11/2019 7:50:56 PM

ਨਵੀਂ ਦਿੱਲੀ— ਕਾਂਗਰਸ ਤੇ ਵਾਮ ਦਲਾਂ ਦੇ ਵਿਵਾਦ ਵਿਚਾਲੇ ਲੋਕ ਸਭਾ ਨੇ ਵਿੱਤ ਸਾਲ 2019-20 ਦੇ ਪਹਿਲੇ ਚਾਰ ਮਹੀਨੇ ਲਈ ਲੇਖਾਂ ਦੀਆਂ ਮੰਗਾਂ ਤੇ ਉਨ੍ਹਾਂ ਨਾਲ ਜੁੜੇ ਅਨੁਕੂਲ ਬਿੱਲ ਤੇ ਵਿੱਤ ਬਿੱਲ ਨੂੰ ਸੋਮਵਾਰ ਨੂੰ ਪਾਸ ਕਰ ਦਿੱਤਾ ਗਿਆ।

ਸਦਨ ਨੇ ਵਿੱਤ ਸਾਲ 2018-19 ਦੀ ਤੀਜੀ ਅਨੁਪੂਰਕ ਅਨੁਕੂਲ ਮੰਗਾਂ ਤੇ ਉਨ੍ਹਾਂ ਨਾਲ ਜੁੜੇ ਬਿੱਲ ਨੂੰ ਵੀ ਮਨਜ਼ੂਰੀ ਦੇ ਦਿੱਤੀ। ਵਿੱਤ ਬਿੱਲ 2019 'ਚ ਇਹ ਨਿਯਮ ਬਣਾਇਆ ਗਿਆ ਹੈ ਕਿ ਦਰਾਂ 'ਚ ਕੋਈ ਬਦਲਾਅ ਕੀਤੇ ਬਗੈਰ ਬਿਨਾਂ ਪੰਜ ਲੱਖ ਰੁਪਏ ਤਕ ਦੀ ਆਮਦਨੀ ਵਾਲਿਆਂ ਨੂੰ ਕਰ 'ਚ 12,500 ਰੁਪਏ ਤਕ ਦੀ ਛੋਟ ਦਿੱਤੀ ਜਾਵੇਗੀ।

ਇਸ ਨਾਲ ਵਿੱਤ ਮੰਤਰੀ ਪਿਊਸ਼ ਗੋਇਲ ਅੰਤਰਿਮ ਬਜਟ 'ਤੇ ਕਰੀਬ ਸੱਤ ਘੰਟੇ ਤਕ ਚੱਲੀ ਚਰਚਾ ਦਾ ਜਵਾਬ ਦਿੰਦੇ ਹੋਏ ਵਿਰੋਧੀ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਕਿ ਸਰਕਾਰ ਨੇ ਇਕ ਤਰ੍ਹਾਂ ਪੂਰਨ ਬਜਟ ਪੇਸ਼ ਕਰ ਪਰੰਪਰਾਵਾਂ ਦਾ ਉਲੰਘਣ ਕੀਤਾ ਹੈ ਤੇ ਬਜਟ ਚੋਣ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।

Inder Prajapati

This news is Content Editor Inder Prajapati