ਜਨਮਦਿਨ ਸਪੈਸ਼ਲ: ਜਾਣੋ ਪੀ.ਐੱਮ. ਮੋਦੀ ਨਾਲ ਜੁੜੀਆਂ ਇਹ ਰੋਚਕ ਗੱਲਾਂ

09/17/2017 4:01:05 PM

ਨਵੀਂ ਦਿੱਲੀ— ਨਰਿੰਦਰ ਦਾਮੋਦਰਦਾਸ ਮੋਦੀ ਨੇ ਇਕ ਚਾਹ ਵਪਾਰੀ ਤੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਬਣਨ ਲਈ ਸਫਲਤਾ ਦੀ ਕਹਾਣੀ ਲਿਖੀ ਹੈ, ਜੋ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਪੂਰੀ ਦੁਨੀਆ 'ਚ ਭਾਰਤ ਨੂੰ ਫਿਰ ਤੋਂ ਇਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਦੇਸ਼ ਦੀ ਸੂਚੀ 'ਚ ਸ਼ਾਮਲ ਕੀਤਾ। ਉਨ੍ਹਾਂ ਨੇ ਹਰ ਨਕਾਰਾਤਮਕ ਨੂੰ ਸਕਾਰਾਤਮਕ 'ਚ ਬਦਲ ਦਿੱਤਾ, ਇਹ ਉਨ੍ਹਾਂ ਦੀ ਮਿਹਤਨ ਅਤੇ ਲਗਨ ਦਾ ਹੀ ਨਤੀਜਾ ਹੈ। ਪੀ.ਐੱਮ. ਮੋਦੀ ਬਾਰੇ ਕੁਝ ਅਜਿਹੀਆਂ ਗੱਲਾਂ ਹਨ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਆਓ ਪੜ੍ਹਦੇ ਹਾਂ ਨਰਿੰਦਰ ਮੋਦੀ ਜੀ ਬਾਰੇ ਕੁਝ ਰੋਚਕ ਗੱਲਾਂ:-
1- ਨਰਿੰਦਰ ਮੋਦੀ 5 ਭਰਾ-ਭੈਣਾਂ 'ਚ ਦੂਜੇ ਨੰਬਰ ਦੀ ਸੰਤਾਨ ਹਨ।
2- ਨਰਿੰਦਰ ਮੋਦੀ ਦੇ ਪਿਤਾ ਦੀ ਰੇਲਵੇ ਸਟੇਸ਼ਨ 'ਤੇ ਚਾਹ ਦੀ ਦੁਕਾਨ ਸੀ।
3- 1965 'ਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਉਨ੍ਹਾਂ ਨੇ ਸਟੇਸ਼ਨ ਤੋਂ ਲੰਘ ਰਹੇ ਫੌਜੀਆਂ ਨੂੰ ਚਾਹ ਪਿਲਾਈ।
4- ਨਰਿੰਦਰ ਮੋਦੀ ਬਚਪਨ 'ਚ ਸਾਧੂ-ਸੰਤਾਂ ਤੋਂ ਪ੍ਰਭਾਵਿਤ ਹੋਏ। ਉਹ ਬਚਪਨ ਤੋਂ ਹੀ ਸੰਨਿਆਸੀ ਬਣਨਾ ਚਾਹੁੰਦੇ ਸਨ।
5- ਸੰਨਿਆਸੀ ਬਣਨ ਲਈ ਮੋਦੀ ਸਕੂਲ ਦੀ ਪੜ੍ਹਾਈ ਦੇ ਬਾਅਦ ਘਰੋਂ ਦੌੜ ਗਏ ਸਨ। ਇਸ ਦੌਰਾਨ ਮੋਦੀ ਪੱਛਮੀ ਬੰਗਾਲ ਦੇ ਰਾਮਕ੍ਰਿਸ਼ਨ ਆਸ਼ਰਮ ਸਮੇਤ ਕਈ ਥਾਂਵਾਂ 'ਤੇ ਘੁੰਮਦੇ ਰਹੇ।
6- ਮੋਦੀ ਹਿਮਾਲਿਆ 'ਚ ਕਈ ਮਹੀਨਿਆਂ ਤੱਕ ਸਾਧੂਆਂ ਨਾਲ ਰਹੇ। 2 ਸਾਲ ਬਾਅਦ ਜਦੋਂ ਉਹ ਹਿਮਾਲਿਆ ਤੋਂ ਵਾਪਸ ਆਏ, ਉਦੋਂ ਉਨ੍ਹਾਂ ਨੇ ਸੰਨਿਆਸੀ ਜੀਵਨ ਤਿਆਗਣ ਦਾ ਫੈਸਲਾ ਲਿਆ। 
7- ਹਿਮਾਲਿਆ ਤੋਂ ਆਉਣ ਤੋਂ ਬਾਅਦ ਮੋਦੀ ਨੇ ਆਪਣੇ ਭਰਾ ਨਾਲ ਮਿਲ ਕੇ ਅਹਿਮਦਾਬਾਦ ਦੀਆਂ ਕਈ ਥਾਂਵਾਂ 'ਤੇ ਚਾਹ ਦੀ ਦੁਕਾਨ ਵੀ ਲਾਈ। ਉਨ੍ਹਾਂ ਨੇ ਹਰ ਕਠਿਨਾਈ ਨੂੰ ਸਹਿੰਦੇ ਹੋਏ ਚਾਹ ਵੇਚੀ।
8- 18 ਸਾਲ ਦੀ ਉਮਰ 'ਚ ਨਰਿੰਦਰ ਮੋਦੀ ਦਾ ਵਿਆਹ ਉਨ੍ਹਾਂ ਦੀ ਮਾਂ ਨੇ ਬਾਂਸਕਾਠਾ ਜ਼ਿਲੇ ਦੇ ਰਾਜੋਸਾਨਾ ਪਿੰਡ 'ਚ ਰਹਿਣ ਵਾਲੀ ਜਸੋਨਾ ਬੇਨ ਨਾਲ ਕੀਤਾ ਸੀ।
9- ਨਰਿੰਦਰ ਮੋਦੀ ਬਾਅਦ 'ਚ ਘਰ ਛੱਡ ਕੇ ਸੰਘ ਦੇ ਪ੍ਰਚਾਰਕ ਬਣ ਗਏ।
10- ਨਰਿੰਦਰ ਮੋਦੀ ਅਹਿਮਦਾਬਾਦ ਸੰਘ ਹੈੱਡ ਕੁਆਰਟਰ 'ਚ ਰਹਿੰਦੇ ਤਾਂ ਉੱਥੇ ਸਾਰੇ ਛੋਟੇ ਕੰਮ ਕਰਦੇ ਜਿਵੇਂ ਸਾਫ਼-ਸਫ਼ਾਈ, ਚਾਹ ਬਣਾਉਣਾ ਅਤੇ ਬਜ਼ੁਰਗ ਨੇਤਾਵਾਂ ਦੇ ਕੱਪੜੇ ਧੋਣਾ ਸ਼ਾਮਲ ਹੈ। 
11- ਨਰਿੰਦਰ ਮੋਦੀ ਪ੍ਰਚਾਰਕ ਸਨ ਤਾਂ ਉਨ੍ਹਾਂ ਨੂੰ ਸਕੂਟਰ ਚਲਾਉਣਾ ਨਹੀਂ ਆਉਂਦਾ ਸੀ। ਸ਼ਕਰਸਿੰਘ ਵਾਘੇਲਾ ਉਨ੍ਹਾਂ ਨੂੰ ਆਪਣੇ ਸਕੂਟਰ 'ਤੇ ਘੁੰਮਾਇਆ ਕਰਦੇ ਸਨ।
12- ਨਰਿੰਦਰ ਮੋਦੀ ਸੰਘ 'ਚ ਕੁੜਤੇ ਦੀ ਬਾਂਹ ਛੋਟੀ ਕਟਵਾ ਲਈ ਤਾਂ ਕਿ ਉਹ ਜ਼ਿਆਦਾ ਖਰਾਬ ਨਾ ਹੋਣ, ਜੋ ਮੌਜੂਦਾ ਸਮੇਂ 'ਚ ਮੋਦੀ ਬਰਾਂਡ ਦਾ ਕੁੜਤਾ ਬਣ ਗਿਆ ਹੈ ਅਤੇ ਦੇਸ਼ ਭਰ 'ਚ ਮਸ਼ਹੂਰ ਹੈ।
13- ਨਰਿੰਦਰ ਮੋਦੀ ਸ਼ਾਕਾਹਾਰੀ ਹਨ। ਉਨ੍ਹਾਂ ਨੇ ਸਿਗਰਟ, ਸ਼ਰਾਬ ਨੂੰ ਕਦੇ ਹੱਥ ਨਹੀਂ ਲਾਇਆ।
14- ਨਰਿੰਦਰ ਮੋਦੀ ਸਮੇਂ ਦੇ ਬਹੁਤ ਪਾਬੰਦ ਹਨ। ਸਿਰਫ 4 ਘੰਟੇ ਦੀ ਨੀਂਦ ਲੈਂਦੇ ਹਨ, ਉਹ ਸਵੇਰੇ 5 ਵਜੇ ਉਠ ਜਾਂਦੇ ਹਨ।