ਗ੍ਰਹਿ ਟੈਕਸ ਬੰਦ ਹੋਣ ਨਾਲ ਐੱਮ.ਸੀ.ਡੀ. ''ਚ ਇੰਸਪੈਕਟਰ ਰਾਜ਼ ਹੋਵੇਗਾ ਖਤਮ- ਸਿਸੌਦੀਆ

03/27/2017 9:58:45 AM

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਗ੍ਰਹਿ ਟੈਕਸ ਦੇ ਖਤਮ ਹੋਣ ਨਾਲ ਭਾਜਪਾ ਸ਼ਾਸਤ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ''ਚ ਚੱਲ ਰਹੇ ''ਇੰਸਪੈਕਟਰ ਰਾਜ਼'' ਦਾ ਵੀ ਖਾਤਮਾ ਹੋ ਜਾਵੇਗਾ। ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਉਹ ਨਿਗਮ ''ਚ ਆਈ ਤਾਂ ਗ੍ਰਹਿ (ਘਰ) ਟੈਕਸ ਖਤਮ ਕਰ ਦੇਵੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸ਼ਨੀਵਾਰ ਨੂੰ ਕੀਤੇ ਗਏ ਐਲਾਨ ਦੀ ਤਾਰੀਫ ਕਰਦੇ ਹੋਏ ਸਿਸੌਦੀਆ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਗ੍ਰਹਿ ਟੈਕਸ ਖਤਮ ਕੀਤੇ ਜਾਣ ਦੇ ਵਾਅਦੇ ਨਾਲ ਆਮ ਆਦਮੀ ਖੁਸ਼ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਗ੍ਰਹਿ ਟੈਕਸ ਕੌਂਸਲਰਾਂ ਅਤੇ ਅਧਿਕਾਰੀਆਂ ''ਚ ਵੱਡੇ ਪੈਮਾਨੇ ''ਤੇ ਭ੍ਰਿਸ਼ਟਾਚਾਰ ਦਾ ਜ਼ਰੀਆ ਬਣ ਗਿਆ ਹੈ।
ਇਕ ਪੱਤਰਕਾਰ ਸੰਮੇਲਨ ''ਚ ਉਨ੍ਹਾਂ ਨੇ ਕਿਹਾ ਕਿ ਅਸੀਂ ਭਾਜਪਾ ਅਤੇ ਕਾਂਗਰਸ ਦੀ ਪ੍ਰਤੀਕਿਰਿਆ ਦੇਖੀ ਹੈ। ਦੋਵੇਂ ਪਾਰਟੀਆਂ ਨੂੰ ''ਆਪ'' ਵੱਲੋਂ ਕੀਤੇ ਗਏ ਵਾਅਦੇ ''ਤੇ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਐਲਾਨ ਨਾਲ ਆਮ ਆਦਮੀ ਖੁਸ਼ ਹੈ। ਜਿਸ ਤਰ੍ਹਾਂ ਅਸੀਂ ਬਿਜਲੀ ਦੇ ਬਿੱਲ ਅੱਧੇ ਕਰ ਦਿੱਤੇ ਅਤੇ 12.5 ਲੱਖ ਲੋਕਾਂ ਨੂੰ ਮੁਫ਼ਤ ਪਾਣੀ ਦਿੱਤੀ, ਅਸੀਂ ਗ੍ਰਹਿ ਟੈਕਸ ਵੀ ਖਤਮ ਕਰ ਦੇਵਾਂਗੇ। ਭਾਜਪਾ ਨੂੰ ''ਭਾਰਤੀ ਜੁਮਲਾ ਪਾਰਟੀ'' ਦੱਸਦੇ ਹੋਏ ਸਿਸੌਦੀਆ ਨੇ ਕਿਹਾ ਕਿ ਉਹ ਇਕ ਅਜਿਹੀ ਪਾਰਟੀ ਹੋ ਗਈ ਹੈ ਜੋ ਆਪਣੇ ਵਾਅਦਿਆਂ ਤੋਂ ਮੁਕਰ ਜਾਂਦੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਐੱਮ.ਸੀ.ਡੀ. ''ਤੇ 10 ਸਾਲਾਂ ਤੋਂ ਰਾਜ਼ ਕਰਨ ਵਾਲੀ ਪਾਰਟੀ ਚਿੰਤਤ ਹੈ, ਕਿਉਂਕਿ ਸੰਪਤੀ ਦਾ ਰੈਕੇਟ ਅਤੇ ''ਇੰਸਪੈਕਟਰ ਰਾਜ਼'' ਖਤਮ ਹੋ ਜਾਵੇਗਾ।

 

Disha

This news is News Editor Disha