ਅਨੌਖੀ ਪਹਿਲ : 140 ਸਕੂਲਾਂ ਨੂੰ ਗੋਦ ਲਵੇਗਾ ਆਯੁਰਵੈਦਿਕ ਵਿਭਾਗ

06/23/2017 10:19:17 AM

ਸਿਰਮੌਰ— ਹਿਮਾਚਲ ਦੇ ਸਿਰਮੌਰ ਜ਼ਿਲੇ 'ਚ ਆਯੁਰਵੈਦਿਕ ਵਿਭਾਗ ਇਕ ਅਨੌਖੀ ਪਹਿਲ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ 140 ਸਕੂਲਾਂ ਨੂੰ ਗੋਦ ਲਿਆ ਹੈ। ਇਨ੍ਹਾਂ ਸਕੂਲਾਂ 'ਚ ਜਾ ਕੇ ਡਾਕਟਰ ਜਿੱਥੇ ਸਿਹਤ ਜਾਂਚ ਕਰਨਗੇਂ। ਉੱਥੇ ਉਨ੍ਹਾਂ ਨੂੰ ਨਿਰੋਗ ਜਿੰਦਗੀ ਜਿਊਣ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਗੇ। ਵਿਭਾਗ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ 'ਚ ਬਣਨ ਵਾਲੇ ਮਿਡ ਡੇ ਦੇ ਭੋਜਨ ਨੂੰ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਿੰਟੀਗ ਮੈਟੀਰੀਅਲ ਵੱਡਣ 'ਤੇ ਉਨ੍ਹਾਂ ਸਵੱਛਤਾ ਦਾ ਸੰਦੇਸ਼ ਦਿੱਤਾ।


ਖਾਸ ਗੱਲ ਇਹ ਹੈ ਕਿ ਇਸ ਸਾਲ ਪਹਿਲ 'ਤੇ ਪਹਾੜੀਆਂ ਇਲਾਕੇ ਦੇ ਸਕੂਲ ਨੂੰ ਸ਼ਾਮਲ ਕੀਤਾ ਗਿਆ ਹੈ। ਆਯੁਰਵੈਦਿਕ ਸਕੂਲਾਂ ਦੀ ਪਹਿਲ ਕਾਫੀ ਸ਼ਲਾਘਾਯੋਗ ਹੈ, ਪਰ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਪਰਿਣਾਮ ਸਾਹਮਣੇ ਆਉਣਗੇ। ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਸਕੂਲ ਇਸ 'ਚ ਕਿੰਨੀ ਰੁਚੀ ਲੈਂਦੇ ਹਨ।