ਟਲਿਆ ਵੱਡਾ ਹਾਦਸਾ: ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਇੰਜਣ ਹੋਇਆ ਬੰਦ

08/29/2023 3:17:42 PM

ਨਵੀਂ ਦਿੱਲੀ - ਮੰਗਲਵਾਰ ਨੂੰ ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ 6E 2012 ਦੇ ਇੰਜਣ 'ਚ ਖ਼ਰਾਬੀ ਆਉਣ ਕਾਰਨ ਉਸ ਨੂੰ ਮੁੰਬਈ ਦੇ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਦਿੱਤਾ ਗਿਆ। ਇਸ ਉਡਾਣ ਦੌਰਾਨ ਏਅਰਬੱਸ A321 (VT-IUJ) ਨੇ ਇਸਦੇ ਪ੍ਰੈਟ ਐਂਡ ਵਿਟਨੀ (PW) ਇੰਜਣਾਂ ਵਿੱਚੋਂ ਇੱਕ ਇੰਜਣ ਨੂੰ ਬੰਦ ਹੁੰਦੇ ਹੋਏ ਵੇਖਿਆ। 2 ਇੰਜਣਾਂ ਵਾਲਾ ਜਹਾਜ਼ ਇਕ ਇੰਜਣ 'ਤੇ ਸੁਰੱਖਿਅਤ ਉਤਰ ਸਕਦਾ ਹੈ, ਜਿਸ ਕਰਕੇ ਇੰਡੀਗੋ ਦੀ ਫਲਾਈਟ ਨੂੰ ਮੁੰਬਈ 'ਚ ਸੁਰੱਖਿਅਤ ਉਤਾਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਪਰਾਲੀ ਤੋਂ ਈਂਧਨ ਬਣਾਉਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ 'ਰਿਲਾਇੰਸ', ਲਗਾਏਗਾ 100 ਹੋਰ ਪਲਾਂਟ

ਇਸ ਸਬੰਧ ਵਿੱਚ ਦਿੱਤੇ ਇੱਕ ਬਿਆਨ ਦੌਰਾਨ ਇੰਡੀਗੋ ਨੇ ਕਿਹਾ ਕਿ, “ਮਦੁਰਾਈ ਤੋਂ ਮੁੰਬਈ ਜਾਣ ਵਾਲੀ ਫਲਾਈਟ 6E-2012 ਵਿੱਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਸਮੱਸਿਆ ਆ ਗਈ ਸੀ। ਇਸ ਦੌਰਾਨ ਪਾਇਲਟ ਨੇ ਮੁੰਬਈ 'ਚ ਉਡਾਨ ਨੂੰ ਉਤਾਰਨ ਦੀ ਪਹਿਲ ਦਿੱਤੀ। ਜਹਾਜ਼ ਨੂੰ ਮੁੰਬਈ ਵਿਖੇ ਰੱਖਿਆ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਉਹ ਮੁੜ ਸੰਚਾਲਨ ਵਿੱਚ ਆ ਜਾਵੇਗਾ।” ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਡਾਣ ਦੌਰਾਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ, ਜਿਸ ਲਈ ਅਸੀਂ ਯਾਤਰੀਆਂ ਤੋਂ ਮੁਆਫ਼ੀ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur