ਕਸ਼ਮੀਰ ’ਚ ਅੱਜ ਤੋਂ ਅੰਸ਼ਿਕ ਟਰੇਨ ਸੇਵਾਵਾਂ ਹੋਣਗੀਆਂ ਬਹਾਲ

11/11/2019 7:56:12 PM

ਸ਼੍ਰੀਨਗਰ – ਕਸ਼ਮੀਰ ਵਾਦੀ ਵਿਚ ਮੰਗਲਵਾਰ ਤੋਂ ਅੰਸ਼ਿਕ ਟਰੇਨ ਸੇਵਾਵਾਂ ਬਹਾਲ ਹੋ ਜਾਣਗੀਆਂ। 5 ਅਗਸਤ ਨੂੰ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਰੇਲ ਗੱਡੀਆਂ ਦੀ ਆਵਾਜਾਈ ਬੰਦ ਪਈ ਸੀ। ਰੇਲਵੇ ਦੇ ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਫਿਲਹਾਲ ਸ਼੍ਰੀਨਗਰ-ਬਾਰਾਮੂਲਾ ਸੈਕਸ਼ਨ ’ਤੇ ਟਰੇਨ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰੀਨਗਰ-ਬਨਿਹਾਲ ਦਰਮਿਆਨ ਟਰੇਨ ਸੇਵਾਵਾਂ ਨੂੰ ਅਜੇ ਸ਼ੁਰੂ ਨਹੀਂ ਕੀਤਾ ਜਾਏਗਾ। ਇਸ ਸਬੰਧੀ ਸੁਰੱਖਿਆ ਜਾਂਚ ਕੀਤੀ ਜਾਏਗੀ ਅਤੇ ‘ਟਰਾਇਲ ਰਨ’ ਤੋਂ ਬਾਅਦ ਹੀ ਇਸ ਰੂਟ ’ਤੇ ਟਰੇਨਾਂ ਨੂੰ ਚਲਾਇਆ ਜਾਏਗਾ। ਰੇਲਵੇ ਨੇ ਲਾਈਨਾਂ ਦੀ ਮੁਕੰਮਲ ਸੁਰੱਖਿਆ ਜਾਂਚ ਕਰਨ ਪਿੱਛੋਂ ਸੋਮਵਾਰ 2 ਸਫਲ ‘ਟਰਾਇਲ ਰਨ’ ਕੀਤੇ।

ਵਾਦੀ ਦੇ ਕਈ ਹਿੱਸਿਆਂ ਵਿਚ ਸੋਮਵਾਰ ਅੰਤਰ-ਜ਼ਿਲਾ ਕੈਬ ਅਤੇ ਆਟੋ ਰਿਕਸ਼ਾ ਸੜਕਾਂ ’ਤੇ ਚੱਲਦੇ ਨਜ਼ਰ ਆਏ। ਵਾਦੀ ਦੇ ਵਧੇਰੇ ਇਲਾਕਿਆਂ ਵਿਚ ਸਵੇਰੇ ਕੁਝ ਘੰਟਿਆਂ ਲਈ ਬਾਜ਼ਾਰ ਖੁੱਲ੍ਹੇ ਪਰ ਫਿਰ ਬੰਦ ਹੋ ਗਏ। 5 ਅਗਸਤ ਤੋਂ ਪ੍ਰੀਪੇਡ ਫੋਨ ਅਤੇ ਸਭ ਇੰਟਰਨੈੱਟ ਸੇਵਾਵਾਂ ਅਜੇ ਤੱਕ ਬੰਦ ਹਨ।

Inder Prajapati

This news is Content Editor Inder Prajapati