10ਵੀਂ ਪਾਸ ਨੌਜਵਾਨਾਂ ਲਈ ਰੇਲਵੇ ''ਚ ਨੌਕਰੀ ਦਾ ਸੁਨਹਿਰੀ ਮੌਕਾ, ਹੋਵੇਗੀ ਸਿੱਧੀ ਭਰਤੀ

08/18/2020 12:08:34 PM

ਨਵੀਂ ਦਿੱਲੀ : ਰੇਲਵੇ ਵਿਚ ਨੌਕਰੀ ਦਾ ਇੰਤਜਾਰ ਕਰ ਰਹੇ ਨੌਜਵਾਨਾਂ ਖੁਸ਼ੀ ਦੀ ਖ਼ਬਰ ਹੈ। ਐਨ.ਐਫ.ਆਰ. (Northeast Frontier Railway) ਨੇ 4499 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਰੇਲਵੇ ਰਿਕਰੂਟਮੈਂਟ ਸੇਲ (RRC) ਵੱਲੋਂ ਜ਼ਾਰੀ ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਮਹੱਤਵਪੂਰਣ ਤਾਰੀਖਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ - 16 ਅਗਸਤ 2020
ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 15 ਸਤੰਬਰ 2020

ਵਿੱਦਿਅਕ ਯੋਗਤਾ
ਇਸ ਭਰਤੀ ਲਈ ਅਪਲਾਈ ਕਰ ਰਹੇ ਨੌਜਵਾਨਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਵਿਚ ਘੱਟ ਤੋਂ ਘੱਟ 50 %  ਅੰਕਾਂ  ਨਾਲ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਸੰਬੰਧਤ ਟ੍ਰੇਡ ਤੋਂ ਆਈ.ਟੀ.ਆਈ. ਵੀ ਹੋਣਾ ਚਾਹੀਦਾ ਹੈ।

ਉਮਰ ਹੱਦ
ਉਮਰ ਹੱਦ 15 ਸਾਲ ਤੋਂ ਲੈ ਕੇ 24 ਸਾਲ ਤੱਕ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ ਉਮਰ ਹੱਦ ਵਿਚ ਨਿਯਮ  ਮੁਤਾਬਕ ਛੋਟ ਦਿੱਤੀ ਜਾਵੇਗੀ। ਉਮਰ ਹੱਦ ਦੀ ਗਿਣਤੀ 01 ਜਨਵਰੀ 2020 ਅਨੁਸਾਰ ਕੀਤੀ ਜਾਵੇਗੀ।

ਅਹੁਦਿਆਂ ਦਾ ਵੇਰਵਾ


ਅਰਜ਼ੀ ਫ਼ੀਸ
ਐਸ.ਸੀ./ਐਸ.ਟੀ., ਪੀ.ਡਬਲਯੂ.ਡੀ. ਅਤੇ ਬੀਬੀ ਉਮੀਦਵਾਰਾਂ ਤੋਂ ਕਿਸੇ ਪ੍ਰਕਾਰ ਦੀ ਫ਼ੀਸ ਨਹੀਂ ਲਈ ਜਾਵੇਗੀ। ਉਥੇ ਹੀ ਹੋਰ ਸਾਰੇ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 100 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ।

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://rrcnfr.co.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਲਈ ਕਿਸੇ ਪ੍ਰਕਾਰ ਦੀ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ, ਸਗੋਂ ਉਮੀਦਵਾਰਾਂ ਦਾ ਚੋਣ 10ਵੀਂ ਵਿਚ ਆਏ ਨੰਬਰਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

cherry

This news is Content Editor cherry