ਹਿੰਦ ਮਹਾਸਾਗਰ ''ਚ ਦਿਖੇ ਚੀਨੀ ਜੰਗੀ ਬੇੜੇ, ਭਾਰਤ ਜਲ ਸੈਨਾ ਅਲਰਟ

09/16/2019 11:51:08 AM

ਨਵੀਂ ਦਿੱਲੀ— ਹਿੰਦ ਮਹਾਸਾਗਰ 'ਚ ਚੀਨ ਆਪਣੀ ਆਵਾਜਾਈ ਅਤੇ ਪ੍ਰਭਾਵ ਵਧਾਉਣ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੈ। ਭਾਰਤੀ ਜਲ ਸੈਨਾ ਨੇ ਚੀਨ ਦੇ 2 ਜੰਗੀ ਬੇੜਿਆਂ ਦਾ ਪਤਾ ਲਗਾਇਆ ਹੈ, ਜੋ ਭਾਰਤੀ ਜਲ ਸਰਹੱਦ ਦੇ ਕਾਫ਼ੀ ਕਰੀਬ ਸਨ। ਜਲ ਸੈਨਾ ਦੇ ਪੀ-8ਆਈ ਖੁਫੀਆ ਜਹਾਜ਼ਾਂ ਨੇ ਦੱਖਣ ਹਿੰਦ ਮਹਾਸਾਗਰ ਖੇਤਰ 'ਚ ਚੀਨ ਦੇ ਜੰਗੀ ਬੇੜਿਆਂ ਸ਼ਿਆਨ-32 ਨੂੰ ਸਫ਼ਲਤਾਪੂਰਵਕ ਟਰੈਕ ਕੀਤਾ। ਭਾਰਤ ਦੇ ਸਰਵਿਸਲਾਂਸ ਪਲੇਨ ਨੇ ਚੀਨੀ ਜੰਗੀ ਬੇੜਿਆਂ ਦੇ ਉੱਪਰੋਂ ਤਸਵੀਰਾਂ ਵੀ ਲਈਆਂ ਹਨ, ਜਿਸ 'ਚ ਉਸ ਦਾ ਲੈਂਡਿੰਗ ਪਲੇਟਫਾਰਮ ਡਾਕ ਦਿਖਾਈ ਦੇ ਰਿਹਾ ਹੈ। ਖੇਤਰ 'ਚ ਚੀਨ ਦੇ ਜੰਗੀ ਜਹਾਜ਼ ਹੋਣ ਤੋਂ ਭਾਰਤੀ ਜਲ ਸੈਨਾ ਵੀ ਅਲਰਟ ਹੈ।

ਜਲ ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਇਹ ਤਸਵੀਰਾਂ ਸਤੰਬਰ ਦੇ ਪਹਿਲੇ 15 ਦਿਨਾਂ ਦੇ ਅੰਦਰ ਦੀਆਂ ਹਨ। ਚੀਨ ਦਾ ਇਹ ਜੰਗੀ ਬੇੜਾ ਕੁਝ ਸਮੇਂ ਬਾਅਦ ਹੀ ਸ਼੍ਰੀਲੰਕਾ ਦੇ ਜਲ ਖੇਤਰ 'ਚ ਦਾਖਲ ਹੋ ਗਿਆ। ਭਾਰਤ ਦੇ ਟੋਹੀ ਜਹਾਜ਼ ਨੇ ਚੀਨ ਦੇ ਜੰਗੀ ਬੇੜੇ ਦੀ ਲਗਾਤਾਰ ਨਿਗਰਾਨੀ ਕੀਤੀ ਅਤੇ ਉਸ ਦੀ ਮੂਵਮੈਂਟ 'ਤੇ ਅਪਡੇਟ ਦਿੰਦਾ ਰਿਹਾ।

ਇਸ ਤੋਂ ਇਲਾਵਾ ਭਾਰਤੀ ਨਿਗਰਾਨੀ ਜਹਾਜ਼ ਪੀ-8ਆਈ ਨੇ ਚੀਨ ਦੇ ਇਕ ਹੋਰ ਜੰਗੀ ਬੇੜੇ ਨੂੰ ਟਰੈਕ ਕੀਤਾ, ਜੋ ਅਦਨ ਦੀ ਖਾੜੀ 'ਚ ਐਂਟੀ-ਪਾਈਰੇਸੀ ਮਿਸ਼ਨ 'ਚ ਸ਼ਾਮਲ ਸੀ। ਚੀਨ ਦਾ ਇਹ ਜੰਗੀ ਜਹਾਜ਼ ਸੋਮਾਲੀ ਸਮੁੰਦਰੀ ਲੁਟੇਰਿਆਂ ਤੋਂ ਆਪਣੇ ਦੇਸ਼ ਦੇ ਕਾਰੋਬਾਰੀਆਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਇਸ ਦੀ ਤਸਵੀਰ ਥੋੜ੍ਹੀ ਦੂਰ ਤੋਂ ਉਸ ਸਮੇਂ ਲਈ ਗਈ, ਜਦੋਂ ਇਹ ਹਿੰਦ ਮਹਾਸਾਗਰ ਤੋਂ ਲੰਘ ਰਿਹਾ ਸੀ।

DIsha

This news is Content Editor DIsha