ਪੁਲਵਾਮਾ ਹਮਲੇ ਦਾ ਬਦਲਾ : ਭਾਰਤ ਵਲੋਂ ਸਮੁੰਦਰ ''ਚ ਵੀ ਸੀ ਅਟੈਕ ਦੀ ਪੂਰੀ ਤਿਆਰੀ

06/23/2019 5:34:26 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ 2019 ਨੂੰ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਵੱਡਾ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਦਾ ਜਵਾਬ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ 'ਚ 26 ਫਰਵਰੀ ਨੂੰ ਏਅਰ ਸਟਰਾਈਕ ਜ਼ਰੀਏ ਦਿੱਤਾ। ਇੱਥੇ ਦੱਸ ਦੇਈਏ ਕਿ ਪੁਲਵਾਮਾ ਹਮਲੇ ਵਿਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ। ਇੰਨਾ ਹੀ ਨਹੀਂ, ਭਾਰਤ ਨੇ ਸਮੁੰਦਰ ਵਿਚ ਵੀ ਪਾਕਿਸਤਾਨ ਨਾਲ ਨਜਿੱਠਣ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਪੁਲਵਾਮਾ ਹਮਲੇ ਤੋਂ ਬਾਅਦ ਜਨ ਸੈਨਾ ਨੂੰ ਅਭਿਆਸ ਤੋਂ ਹਟਾ ਲਿਆ ਗਿਆ ਸੀ ਅਤੇ ਪਰਮਾਣੂ ਪਣਡੁੱਬੀਆਂ ਸਮੇਤ ਕਈ ਸਬਮਰੀਨ (ਪਣਡੁੱਬੀ) ਨੂੰ ਪਾਕਿਸਤਾਨੀ ਜਲ ਸੀਮਾ ਨੇੜੇ ਤਾਇਨਾਤ ਕਰ ਦਿੱਤਾ ਗਿਆ ਸੀ।

ਭਾਰਤੀ ਜਲ ਸੈਨਾ ਵਲੋਂ ਸਬਮਰੀਨ ਦੀ ਤਾਇਨਾਤੀ ਅਤੇ ਹਮਲਾਵਰ ਤੇਵਰ ਨੂੰ ਦੇਖਦੇ ਹੋਏ ਪਾਕਿਸਤਾਨ ਨੂੰ ਇਹ ਹੀ ਲੱਗ ਰਿਹਾ ਸੀ ਕਿ ਭਾਰਤ ਵਲੋਂ ਕਿਸੇ ਵੀ ਸਮੇਂ ਜਲ ਸੈਨਾ ਨੂੰ ਬਦਲੇ ਦੀ ਕਾਰਵਾਈ ਦਾ ਆਦੇਸ਼ ਦਿੱਤਾ ਜਾ ਸਕਦਾ ਹੈ। ਭਾਰਤ ਲਗਾਤਾਰ ਪਾਕਿਸਤਾਨ ਫੌਜ 'ਤੇ ਨਜ਼ਰ ਰੱਖ ਰਿਹਾ ਸੀ ਪਰ ਬਾਲਾਕੋਟ ਦੀ ਏਅਰ ਸਟਰਾਈਕ ਮਗਰੋਂ ਪਾਕਿਸਤਾਨ ਦੀ ਸਭ ਤੋਂ ਅਡਵਾਂਸ ਮੰਨੀ ਜਾਣ ਵਾਲੀ ਅਗੋਸਟਾ ਕਲਾਸ ਸਬਮਰੀਨ- ਪੀ. ਐੱਨ. ਐੱਸ. ਸਾਦ, ਉਸ ਦੇ ਜਲ ਖੇਤਰ ਤੋਂ ਗਾਇਬ ਹੋ ਗਈ ਸੀ। ਲੰਬੇ ਸਮੇਂ ਤਕ ਪਾਣੀ ਦੇ ਅੰਦਰ ਰਹਿਣ ਦੀ ਸਮਰੱਥਾ ਵਾਲੀ ਇਸ ਸਬਮਰੀਨ ਦੇ ਗਾਇਬ ਹੋਣ ਤੋਂ ਬਾਅਦ ਭਾਰਤੀ ਜਲ ਸੈਨਾ ਨੂੰ ਚਿੰਤਾ ਹੋ ਗਈ ਸੀ।

ਸੂਤਰਾਂ ਮੁਤਾਬਕ ਇਹ ਪੁਣਡੱਬੀ ਕਰਾਚੀ ਤੋਂ ਗਾਇਬ ਹੋਈ ਸੀ ਅਤੇ 3 ਦਿਨ ਵਿਚ ਗੁਜਰਾਤ ਦੇ ਤੱਟ ਤਕ ਪਹੁੰਚ ਸਕਦੀ ਸੀ। ਇਸ ਤੋਂ ਇਲਾਵਾ ਇਹ 5 ਦਿਨ ਵਿਚ ਪੱਛਮੀ ਫਲੀਟ ਦੇ ਹੈੱਡਕੁਆਰਟਰ ਮੁੰਬਈ ਪਹੁੰਚ ਸਕਦੀ ਸੀ, ਜੋ ਕਿ ਦੇਸ਼ ਲਈ ਵੱਡੀ ਸੁਰੱਖਿਆ ਖਤਰੇ ਦੀ ਗੱਲ ਹੋ ਸਕਦੀ ਸੀ। ਅਜਿਹੀ ਸਥਿਤੀ ਵਿਚ ਭਾਰਤੀ ਜਲ ਸੈਨਾ ਨੇ ਪਾਕਿਸਤਾਨੀ ਸਬਮਰੀਨ ਦੀ ਭਾਲ ਕੀਤੀ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਆਖਰਕਾਰ ਉਹ ਕਿੱਥੇ ਹੈ? ਅਖੀਰ 21 ਦਿਨਾਂ ਬਾਅਦ ਇਹ ਪਣਡੁੱਬੀ ਪਾਕਿਸਤਾਨ ਦੇ ਪੱਛਮੀ ਹਿੱਸੇ ਤੋਂ ਮਿਲੀ।

Tanu

This news is Content Editor Tanu