ਹੁਣ ਦੁਸ਼ਮਣ ਦੀ ਖੈਰ ਨਹੀਂ, ਨੇਵੀ ਫੌਜ ਨੂੰ ਜਲਦ ਮਿਲੇਗਾ ਖੰਡੇਰੀ ਪਣਡੁੱਬੀ ਅਤੇ ਸਟੇਲਥ ਫ੍ਰਿਗੇਟ ਦਾ ਤੋਹਫਾ

09/09/2019 9:18:12 PM

ਨਵੀਂ ਦਿੱਲੀ— ਭਾਰਤੀ ਨੇਵੀ ਫੌਜ ਨੂੰ 28 ਸਤੰਬਰ ਨੂੰ ਦੋ ਨਵੇਂ ਹਥਿਆਰ ਮਿਲਣਗੇ। ਭਾਰਤ 'ਚ ਬਣੀ ਕਲਵਰੀ ਕਲਾਸ ਦੀ ਦੂਜੀ ਪਣਡੁੱਬੀ ਆਈ.ਐੱਨ.ਐੱਸ. ਖੰਡੇਰੀ ਨੂੰ ਨੇਵੀ ਫੌਜ 'ਚ ਸ਼ਾਮਲ ਕੀਤਾ ਜਾਵੇਗਾ ਅਤੇ ਇਕ ਸਵਦੇਸ਼ੀ ਸਟੇਲਥ ਫ੍ਰਿਗੇਟ ਨੂੰ ਸਮੁੰਦਰ 'ਚ ਉਤਾਰਿਆ ਜਾਵੇਗਾ। ਇਹ ਫ੍ਰਿਗੇਟ ਸ਼ਿਵਲਿਕ ਕਲਾਸ ਫ੍ਰਿਗੇਟ ਦੇ ਆਲੋਆਨ ਆਰਡਰ 'ਚ ਪਹਿਲਾ ਹੈ। ਅਜਿਹੇ ਕੁਲ 7 ਫ੍ਰਿਗੇਟ ਬਣਾਏ ਜਾਣਗੇ, ਜਿਨ੍ਹਾਂ 'ਚ 4 ਨੂੰ ਮੁੰਬਈ ਸਥਿਤ ਮਝਗਾਓਂ ਡਾਕ 'ਚ ਅਤੇ 3 ਨੂੰ ਕੋਲਕਾਤਾ ਦੇ ਜੀ.ਆਰ.ਈ.ਸੀ. 'ਚ ਬਣਾਇਆ ਜਾਵੇਗਾ।

ਕਲਵਰੀ ਕਲਾਸ ਦੀ ਪਹਿਲੀ ਸਬਮਰੀਨ INS KALVARI ਨੂੰ 14 ਦਸੰਬਰ 2017 'ਚ ਨੇਵੀ ਫੌਜ'ਚ ਸ਼ਾਮਲ ਕੀਤਾ ਗਿਆ ਸੀ। ਅਜਿਹੀਆਂ ਕੁਲ 6 ਪਣਡੁੱਬੀਆਂ ਮੁੰਬਈ ਦੇ ਮਝਗਾਓਂ ਡਾਕ ਲਿਮਟਿਡ 'ਚ ਬਣਾਈਆਂ ਜਾਣਗੀਆਂ। ਇਹ ਪਣਡੁੰਬੀਆਂ ਫਰਾਂਸ ਦੇ ਸਹਿਯੋਗ ਨਾਲ ਬਣ ਰਹੀਆਂ ਹਨ ਤੇ ਇਨ੍ਹਾਂ ਦੀ ਗਿਣਤੀ ਦੁਨੀਆ ਦੇ ਬਿਹਤਰੀਨ ਪਣਡੁੱਬੀ 'ਚ ਕੀਤੀ ਜਾਂਦੀ ਹੈ। ਇਹ ਸਮੁੰਦਰ ਦੇ ਅੰਦਰ 37 ਕਿਲੋਮੀਟਰ ਪ੍ਰਤੀ ਘੰਟੇ ਤੇ ਸਤਾਹ 'ਤੇ 20 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਸਕਦੀ ਹੈ।

Inder Prajapati

This news is Content Editor Inder Prajapati