ਭਾਰਤੀ ਜੋਤਸ਼ੀ ਨੇ ਉਡਾਈ ਪਾਕਿਸਤਾਨ ਦੀ ਨੀਂਦ, ਆਈ.ਐੱਸ.ਆਈ. ਨੇ ਜਾਰੀ ਕੀਤਾ ਸਰਕੂਲਰ

11/05/2017 5:21:16 AM

ਨਵੀਂ ਦਿੱਲੀ/ਇਸਲਾਮਾਬਾਦ— ਪਾਕਿਸਤਾਨ 'ਚ ਰਹਿਣ ਵਾਲੇ ਇਕ ਭਾਰਤੀ ਵਿਅਕਤੀ ਵਲੋਂ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ ਕਾਰਨ ਪਾਕਿਸਤਾਨ 'ਚ ਖਲਬਲੀ ਮਚ ਗਈ। ਇਸ ਚਿੱਠੀ 'ਚ ਉਸ ਵਿਅਕਤੀ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2017 ਦੇ ਦਸੰਬਰ ਮਹੀਨੇ 'ਚ ਹਿੰਦ ਮਹਾਸਾਗਰ 'ਚ ਭੂਚਾਲ ਤੇ ਸੁਨਾਮੀ ਆਵੇਗੀ। ਇਸ ਵਿਅਕਤੀ ਦਾ ਨਾਂ ਬਾਬੂ ਕਲਾਇਲ ਹੈ। ਉਸ ਨੇ ਆਪਣੀ ਸਿਕਸ ਸੈਂਸ ਦੀ ਮਦਦ ਨਾਲ ਇਹ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਅੰਤ 'ਚ ਹਿੰਦ ਮਹਾਸਾਗਰ 'ਚ ਭੂਚਾਲ ਆਵੇਗੀ, ਜਿਸ ਨਾਲ ਸੁਨਾਮੀ ਪੈਦੀ ਹੋਵੇਗੀ। ਇਸ ਸੁਨਾਮੀ ਦੀ ਚਪੇਟ 'ਚ ਭਾਰਤ ਤੇ ਪਾਕਿਸਤਾਨ ਸਣੇ 7 ਦੇਸ਼ ਆਉਣਗੇ। ਬਾਬੂ ਕਲਾਇਲ ਨੇ ਆਪਣੀ ਇਸ ਭਵਿੱਖਬਾਣੀ ਦਾ ਕੋਈ ਵਿਗਿਆਨਕ ਕਾਰਨ ਨਹੀਂ ਦੱਸਿਆ ਹੈ।

ਭਾਰਤ 'ਚ ਤਾਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ ਪਰ ਇਸ ਚਿੱਠੀ ਕਾਰਨ ਪਾਕਿਸਤਾਨ ਦੀ ਨੀਂਦ ਉੱਡ ਗਈ ਹੈ। ਆਈ.ਐੱਸ.ਆਈ. ਦੇ ਸਰਕੂਲਰ 'ਚ 6 ਨਵੰਬਰ ਨੂੰ ਦੇਸ਼ ਦੀ ਸੁਨਾਮੀ ਤੇ ਭੂਚਾਲ ਤੋਂ ਸੁਰੱਖਿਆ ਨੂੰ ਲੈ ਕੇ ਇਕ ਬੈਠਕ ਵੀ ਸੱਦੀ ਗਈ ਹੈ। ਸਰਕੂਲਰ ਤੋਂ ਬਾਅਦ ਅਥਾਰਟੀ ਨੇ ਮੌਸਮ ਵਿਭਾਗ ਨੂੰ ਵੀ ਇਸ ਤੋਂ ਜਾਣੂ ਕਰਵਾਇਆ ਕਰਵਾ ਦਿੱਤਾ ਗਿਆ ਹੈ। ਪਾਕਿ 'ਚ ਚੱਲ ਰਹੀਆਂ ਇਸ ਸਰਗਰਮੀਆਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਰਹੇ ਹੁਸੈਨ ਹੱਕਾਨੀ ਨੇ ਇਸ ਸਰਕੂਲਰ ਨੂੰ ਟਵਿਟਰ 'ਤੇ ਪੋਸਟ ਕਰ ਦਿੱਤਾ।

ਹੁਸੈਨ ਹੱਕਾਨੀ ਨੇ ਟਵਿਟ ਕੀਤਾ ਕਿ ਪਤਾ ਨਹੀਂ ਕਿਉਂ, ਆਈ.ਐੱਸ.ਆਈ. ਹਿੰਦ ਮਹਾਸਾਗਰ 'ਚ ਭੂਚਾਲ ਦੀ ਭਵਿੱਖਬਾਣੀ 'ਤੇ ਇੰਨਾਂ ਪ੍ਰੇਸ਼ਾਨ ਹੈ। ਜਦਕਿ ਇਸ ਦਾ ਨਾਂ ਤਾਂ ਪਾਕਿਸਤਾਨ 'ਚ ਕੋਈ ਭੂਗੋਲਿਕ ਸਰਵੇਖਣ ਹੋਇਆ ਹੈ ਤੇ ਨਾ ਕੋਈ ਵਿਗਿਆਨਿਕ ਚਿਤਾਵਨੀ ਜਾਰੀ ਹੋਈ ਹੈ। ਪਾਕਿਸਤਾਨ ਮੌਸਮ ਵਿਭਾਗ ਦੇ ਮੁਖੀ ਡਾ. ਗੁਲਾਮ ਰਸੂਲ ਨੇ ਕਿਹਾ ਕਿ ਆਈ.ਐੱਸ.ਆਈ. ਦੇ ਸਰਕੂਲਰ ਤੋਂ ਬਾਅਦ ਅਸੀਂ ਚੌਕਸ ਹੋ ਗਏ ਹਾਂ। ਇਸ ਭਵਿੱਖਬਾਣੀ ਦਾ ਭਾਵੇ ਕੋਈ ਵਿਗਿਆਨਕ ਆਧਾਰ ਨਹੀਂ ਹੈ ਪਰ ਅਸੀਂ ਭੂਚਾਲ ਮੁੜ ਉਸਾਰੀ ਤੇ ਮੁੜ ਵਸੇਬਾ ਅਥਾਰਟੀ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਡਾ. ਰਸੂਲ ਨੇ ਇਹ ਵੀ ਕਿਹਾ ਕਿ ਵਿਗਿਆਨਕਾਂ ਕੋਲ ਵੀ ਭੂਚਾਲ ਜਾਂ ਸੁਨਾਮੀ ਦੀ