25-25 ਹਜ਼ਾਰ ''ਚ ਵਿਕਦੀ ਹੈ, ਇਸ ਭਾਰਤੀ ਦੀ ਇਕ-ਇਕ ਤਸਵੀਰ

06/24/2017 12:07:41 PM

ਗਾਂਧੀ ਨਗਰ— ਸੋਸ਼ਲ ਮੀਡੀਆ ਦੇ ਦੌਰ ਵਿਚ ਫੋਟੋਗ੍ਰਾਫਰੀ ਕਰਨਾ ਅਤੇ ਤਸਵੀਰਾਂ ਨੂੰ ਸ਼ੇਅਰ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਈ ਲੋਕ ਇਸ ਦਾ ਲਾਭ ਉਠਾ ਕੇ ਮੋਟੀ ਕਮਾਈ ਵੀ ਕਰ ਰਹੇ ਹਨ। ਇਕ ਭਾਰਤੀ ਨੌਜਵਾਨ ਨੇ ਵੀ ਇਸ ਪਲੇਟਫਾਰਮ ਦੀ ਵਰਤੋਂ ਬੜੀ ਹੀ ਸਮਝਦਾਰੀ ਨਾਲ ਕੀਤੀ ਹੈ ਅਤੇ ਉਹ ਆਪਣੀ ਇਕ-ਇਕ ਤਸਵੀਰ ਤੋਂ 25-25 ਹਜ਼ਾਰ ਤੱਕ ਕਮਾ ਲੈਂਦਾ ਹੈ। 
ਗੁਜਰਾਤ ਮੂਲ ਦੇ ਨੀਲ ਪਟੇਲ ਨੂੰ ਘੁੰਮਣ-ਫਿਰਨ ਦਾ ਕਾਫੀ ਸ਼ੌਂਕ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ। ਕਰੀਬ ਇਕ ਸਾਲ ਪਹਿਲਾਂ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਹੋਰਾਂ ਵਾਂਗ ਉਨ੍ਹਾਂ ਆਪਣੀਆਂ ਤਸਵੀਰਾਂ ਦੀ ਮਦਦ ਨਾਲ ਪੈਸਾ ਕਮਾਏ। ਸ਼ੁਰੂਆਤ ਵਿਚ ਨੀਲ ਨੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ ਜੋ ਆਮ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਗਿਆ। ਨੀਲ ਦੱਸਦੇ ਹਨ ਕਿ ਇਕ ਕਿਸਾਨ ਦੀ ਜ਼ਿੰਦਗੀ ਅਤੇ ਗਰੀਬ ਬੱਚਿਆਂ ਨਾਲ ਸਮੇਂ ਬਿਤਾਉਂਦੇ ਹੋਏ ਉਸ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ। ਇੰਸਟਾਗ੍ਰਾਮ 'ਤੇ ਨੀਲ ਦੇ ਫਾਲੋਅਰਜ਼ ਦੀ ਗਿਣਤੀ 35 ਹਜ਼ਾਰ ਦੇ ਕਰੀਬ ਹੈ। 
ਨੀਲ ਕਾਫੀ ਸਮਾਂ ਫੋਟੋਗ੍ਰਾਫੀ ਵਿਚ ਹੀ ਬਿਤਾਉਂਦਾ ਹੈ। ਉਸ ਦੇ ਨਾਲ ਹੀ ਉਹ ਕਈ ਟੂਰਿਸਟ ਅਤੇ ਐਡਵਰਟਾਈਜ਼ ਕੰਪਨੀਆਂ ਨਾਲ ਵੀ ਜੁੜ ਗਿਆ ਹੈ। ਸ਼ੁਰੂਆਤ ਵਿਚ ਨੀਲ ਨੂੰ ਮੈਂਸਵੇਅਰ ਕੰਪਨੀ ਵੱਲੋਂ ਹਾਲੈਂਡ ਦੀ ਟਰੈਵਲਿੰਗ ਕਰਕੇ ਉਥੋਂ ਦੀ ਫੋਟੋਗ੍ਰਾਫੀ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਕਈ ਹੋਟਲ ਅਤੇ ਟਰੈਵਲ ਕੰਪਨੀਆਂ ਨੇ ਨੀਲ ਨਾਲ ਸੰਪਰਕ ਕੀਤਾ ਅਤੇ ਇਸ ਤਰ੍ਹਾਂ ਘੁੰਮਣਾ-ਫਿਰਨਾ ਅਤੇ ਫੋਟੋਗ੍ਰਾਫੀ ਕਰਨਾ ਨੀਲ ਦਾ ਪ੍ਰੋਫੈਸ਼ਨ ਬਣ ਗਿਆ। ਨੀਲ ਦਾ ਕਹਿਣਾ ਹੈ ਕਿ ਉਸ ਦੀ ਇਕ-ਇਕ ਫੋਟੋ ਲਈ ਉਸ ਨੂੰ 20 ਤੋਂ 25 ਹਜ਼ਾਰ ਤੱਕ ਰੁਪਏ ਮਿਲ ਜਾਂਦੇ ਹਨ। ਇਸ ਤਰ੍ਹਾਂ ਉਹ ਮਹੀਨੇ ਵਿਚ ਇਕ ਲੱਖ ਤੱਕ ਰੁਪਏ ਕਮਾ ਲੈਂਦੇ ਹਨ।

Kulvinder Mahi

This news is News Editor Kulvinder Mahi