ਪਾਣੀ ਦੇ ਟੈਂਕ ’ਚ ਡਿੱਗਿਆ ਹਾਥੀ ਦਾ ਬੱਚਾ ਤੇ ਮਾਂ, ਫੌਜ ਨੇ ਬਚਾਏ

11/17/2019 9:00:52 PM

ਨਵੀਂ ਦਿੱਲੀ – ਭਾਰਤੀ ਫੌਜ ਤੇ ਆਸਾਮ ਦੇ ਜੰਗਲਾਤ ਵਿਭਾਗ ਨੇ ਐਤਵਾਰ ਸਵੇਰੇ ਗੁਹਾਟੀ ਦੇ ਫੌਜੀ ਕੈਂਪ ਦੇ ਅੰਦਰ ਸਥਿਤ ਪਾਣੀ ਦੇ ਇਕ ਟੈਂਕ ’ਚੋਂ ਇਕ ਹਾਥੀ ਦੇ ਬੱਚੇ ਤੇ ਉਸ ਦੀ ਮਾਂ ਨੂੰ ਬਚਾਇਆ। ਜਾਣਕਾਰੀ ਅਨੁਸਾਰ ਇਹ ਬੱਚਾ ਤੇ ਉਸ ਦੀ ਮਾਂ ਝੁੰਡ ਨਾਲੋਂ ਵੱਖ ਹੋ ਗਏ ਸਨ। ਇਸ ਦੌਰਾਨ ਉਹ ਪਾਣੀ ਪੀਣ ਲਈ ਉਥੇ ਪਹੁੰਚੇ ਤੇ ਟੈਂਕ ’ਚ ਡਿੱਗ ਗਏ। ਜਦੋਂ ਸਵੇਰੇ ਫੌਜ ਦੇ ਜਵਾਨਾਂ ਨੇ ਦੇਖਿਆ ਤਾਂ ਉਨ੍ਹਾਂ ਤੁਰੰਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ। ਇਸ ਤੋਂ ਬਾਅਦ ਜਵਾਨਾਂ ਤੇ ਵਿਭਾਗ ਦੇ ਕਰਮਚਾਰੀਆਂ ਨੇ ਜੇ. ਸੀ. ਬੀ. ਦੀ ਮਦਦ ਨਾਲ ਦੋਵਾਂ ਨੂੰ 2 ਘੰਟਿਆਂ ਦੀ ਮਿਹਨਤ ਤੋਂ ਬਾਅਦ ਪਾਣੀ ਦੀ ਟੈਂਕੀ ’ਚੋਂ ਸੁਰੱਖਿਅਤ ਕੱਢ ਲਿਆ।

Inder Prajapati

This news is Content Editor Inder Prajapati