ਸੀਜ਼ਫਾਇਰ 'ਤੇ ਭਾਰਤੀ ਫੌਜ ਦਾ ਕਰਾਰਾ ਜਵਾਬ, ਪਾਕਿ ਦੇ 7 ਸਿਪਾਹੀ ਕੀਤੇ ਢੇਰ

01/15/2018 1:18:32 PM

ਸ਼੍ਰੀਨਗਰ — ਪਾਕਿਸਤਾਨ ਵਲੋਂ ਐੱਲ.ਓ.ਸੀ. ਦੇ ਕੋਟਲੀ ਸੈਕਟਰ 'ਚ ਸੀਜ਼ਫਾਇਰ ਦਾ ਉਲੰਘਨ ਕੀਤਾ ਗਿਆ। ਇਸ 'ਤੇ ਭਾਰਤੀ ਫੌਜ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ 7 ਪਾਕਿਸਤਾਨੀ ਸਿਪਾਹੀਆਂ ਨੂੰ ਢੇਰ ਕਰ ਦਿੱਤਾ। ਖੁਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਸਿਪਾਹੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਵੀਂ ਦਿੱਲੀ 'ਚ ਫੌਜ ਦਿਵਸ ਪਰੇਡ ਦੌਰਾਨ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਦੀ ਸਹਾਇਤਾ ਕਰਦੀ ਹੈ, ਜੇਕਰ ਸਾਨੂੰ ਮਜ਼ਬੂਰ ਕੀਤਾ ਤਾਂ ਅਸੀਂ ਸਖਤੀ ਨਾਲ ਕਾਰਵਾਈ ਕਰਾਂਗੇ। ਪਾਕਿਸਤਾਨ ਵਲੋਂ ਨਿਰੰਤਰ ਸੀਜ਼ਫਾਇਰ ਦਾ ਉਲੰਘਣ ਕੀਤਾ ਜਾਂਦਾ ਹੈ।