ਟਰੰਪ ਨਾਲ ਭਾਰਤ ਆਵੇਗਾ ਭਾਰਤੀ-ਅਮਰੀਕੀ ਅਧਿਕਾਰੀ, ਲਿਖਿਆ ਭਾਵੁਕ ਸੰਦੇਸ਼

02/24/2020 10:42:02 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਏਅਰ ਫੋਰਸ ਵਨ ਦੇ ਜਹਾਜ਼ 'ਚ ਭਾਰਤ ਯਾਤਰਾ ਕਰਨ ਵਾਲੇ ਭਾਰਤੀ ਅਮਰੀਕੀ ਅਧਿਕਾਰੀ ਅਜੀਤ ਪਈ ਨੇ ਇਕ ਭਾਵੁਕ ਸੰਦੇਸ਼ ਲਿਖਿਆ ਹੈ। ਆਪਣੇ ਮਾਂ-ਬਾਪ ਦੇ ਅਮਰੀਕਾ 'ਚ ਵਸਣ ਦੇ ਤਕਰੀਬਨ 5 ਦਹਾਕੇ ਬਾਅਦ ਅਜੀਤ ਭਾਰਤ ਦੀ ਯਾਤਰਾ 'ਤੇ ਹਨ। ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਪਹਿਲੇ ਭਾਰਤੀ ਅਮਰੀਕੀ ਚੇਅਰਮੈਨ ਅਜੀਤ ਪਈ (47) ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਮਾਂ-ਬਾਪ ਨੂੰ ਕਈ ਸਾਲ ਪਹਿਲਾਂ ਇਹ ਕਿਹਾ ਜਾਂਦਾ ਕਿ ਇਕ ਦਿਨ ਉਨ੍ਹਾਂ ਦਾ ਪੁੱਤ ਅਮਰੀਕੀ ਰਾਸ਼ਟਰਪਤੀ ਨਾਲ ਭਾਰਤ ਆਵੇਗਾ ਤਾਂ ਪਤਾ ਨਹੀਂ, ਉਹ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ।

ਜ਼ਿਕਰਯੋਗ ਹੈ ਕਿ ਟਰੰਪ ਨਾਲ ਭਾਰਤ ਯਾਤਰਾ ਕਰਨ ਵਾਲੇ ਦੋ ਭਾਰਤੀ ਅਮਰੀਕੀਆਂ 'ਚ ਅਜੀਤ ਵੀ ਸ਼ਾਮਲ ਹਨ। ਉਨ੍ਹਾਂ ਨਾਲ ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਅਤੇ ਅੱਤਵਾਦ ਰੋਕੂ ਕਾਰਵਾਈ ਲਈ ਵਿਸ਼ੇਸ਼ ਨਿਰਦੇਸ਼ਕ ਕੇਸ਼ ਪਟੇਲ ਵੀ ਭਾਰਤ ਆ ਰਹੇ ਹਨ। ਅਜੀਤ ਨੇ ਕਿਹਾ,'' ਮੈਂ 1971 'ਚ ਮੇਰੇ ਮਾਂ-ਬਾਪ ਦਾ ਵਿਆਹ ਦੇ ਸਮੇਂ ਬਾਰੇ ਸੋਚਦਾ ਹਾਂ ਕਿ ਜੇਕਰ ਉਨ੍ਹਾਂ ਨੂੰ ਉਸ ਸਮੇਂ ਕਿਹਾ ਜਾਂਦਾ ਕਿ ਉਨ੍ਹਾਂ ਦਾ ਪੁੱਤਰ ਅਮਰੀਕੀ ਸਰਕਾਰ ਦੇ ਉੱਚ ਪੱਧਰ ਦਾ ਪ੍ਰਤੀਨਿਧ ਕਰੇਗਾ ਅਤੇ ਉਸ ਦੇਸ਼ 'ਚ ਜਾਵੇਗਾ ਜਿੱਥੇ ਉਹ ਪਲੇ ਹਨ ਤਾਂ ਪਤਾ ਨਹੀਂ ਉਹ ਕੀ ਕਹਿੰਦੇ। ਉਨ੍ਹਾਂ ਦੀ ਮਾਤਾ ਬੈਂਗਲੁਰੂ ਅਤੇ ਪਿਤਾ ਹੈਦਰਾਬਾਦ ਦੇ ਸਨ। ਅਜੀਤ ਦੇ ਮਾਂ-ਬਾਪ1971 'ਚ ਉਨ੍ਹਾਂ ਦੇ ਵਿਆਹ ਦੇ ਕੁਝ ਸਮੇਂ ਬਾਅਦ ਉਹ ਸਿਰਫ 8 ਡਾਲਰ, ਇਕ ਰੇਡੀਓ ਅਤੇ ਕਈ ਸੁਪਨੇ ਲੈ ਕੇ ਅਮਰੀਕਾ ਆ ਗਏ ਸਨ। ਉਨ੍ਹਾਂ ਨੂੰ ਉਹ ਸਭ ਨਹੀਂ ਮਿਲਿਆ ਪਰ ਆਪਣੇ ਪੁੱਤ ਲਈ ਉਹ ਬਹੁਤ ਕੁੱਝ ਕਰਕੇ ਗਏ। ਮੇਰੇ ਪਰਿਵਾਰ ਨੇ ਮੇਰੇ ਅੰਦਰ ਸੁਪਨੇ ਸੱਚ ਕਰਨ ਦੀ ਸੋਚ ਵਿਕਸਿਤ ਕੀਤੀ।''