ਭਾਰਤ ਨੇ ਜ਼ਮੀਨ ਤੋਂ ਹਵਾ ''ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਕੀਤਾ ਪਰੀਖਣ

06/30/2016 11:44:15 AM

ਓਡੀਸ਼ਾ— ਭਾਰਤ ਨੇ ਇਜ਼ਰਾਈਲ ਨਾਲ ਸੰਯੁਕਤ ਰੂਪ ਨਾਲ ਵਿਕਸਿਤ ਕੀਤੀ ਗਈ ਸਤ੍ਹਾ ਤੋਂ ਹਵਾ ''ਚ ਮਾਰ ਕਰ ਵਾਲੀ ਇਕ ਨਵੀਂ ਮਿਜ਼ਾਈਲ ਦਾ ਵੀਰਵਾਰ ਨੂੰ ਸਫਲਤਾਪੂਰਵਕ ਪ੍ਰਯੋਗਿਕ ਪਰੀਖਣ ਕੀਤਾ ਹੈ। ਇਹ ਪਰੀਖਣ ਓਡੀਸ਼ਾ ਦੇ ਤੱਟ ਕੋਲ ਸਥਿਤ ਰੱਖਿਆ ਟਿਕਾਣੇ ''ਤੇ ਕੀਤਾ ਗਿਆ। ਡੀ. ਆਰ. ਡੀ. ਓ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਦੂਰੀ ਦੀ ਮਿਜ਼ਾਈਲ ਭਾਰਤ ਅਤੇ ਇਜ਼ਰਾਈਲ ਦੀ ਸਾਂਝੀ ਪਹਿਲ ਦਾ ਇਕ ਉਤਪਾਦ ਹੈ। ਇਸ ਨੂੰ ਚਾਂਦੀਪੁਰ ਸਥਿਤ ਇੰਟੀਗ੍ਰੇਟੇਡ ਟੈਸਟ ਰੇਂਜ ਤੋਂ ਸਵੇਰੇ ਲਗਭਗ 8 ਵਜ ਕੇ 15 ਮਿੰਟ ''ਤੇ ਇਕ ਮੋਬਾਇਲ ਲਾਂਚਰ ਦੀ ਮਦਦ ਨਾਲ ਦਾਗਿਆ ਗਿਆ। 
ਉਨ੍ਹਾਂ ਕਿਹਾ, ''''ਇਹ ਪ੍ਰਯੋਗਿਕ ਪਰੀਖਣ ਸਫਲ ਰਿਹਾ ਅਤੇ ਇਸ ਨੇ ਸਾਰੇ ਟੀਚੇ ਪੂਰੇ ਕਰ ਲਏ।'''' ਅਧਿਕਾਰੀਆਂ ਨੇ ਕਿਹਾ ਕਿ ਮਿਜ਼ਾਈਲ ਨੂੰ ਆਈ. ਟੀ. ਆਰ. ਦੇ ਲਾਂਚਰ ਪੈਡ-3 ''ਤੇ ਰੱਖਿਆ ਗਿਆ ਸੀ। ਇਹ ਰੇਡਾਰਾਂ ਤੋਂ ਸਿੰਗਨਲ ਮਿਲਣ ਤੋਂ ਬਾਅਦ ਸਰਗਰਮ ਹੋ ਗਈ ਸੀ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਪੂਰੀ ਪ੍ਰਣਾਲੀ ''ਚ ਮਿਜ਼ਾਈਲ ਤੋਂ ਇਲਾਵਾ ਬਹੁ ਸੰਚਾਲਨ ਨਿਰੀਖਣ ਅਤੇ ਖਤਰੇ ਦੀ ਸੂਚਨਾ ਦੇਣ ਵਾਲਾ ਰੇਡਾਰ ਲੱਗਾ ਹੈ, ਤਾਂ ਕਿ ਮਿਜ਼ਾਈਲ ਅਤੇ ਉਸ ਦੇ ਰਾਹ ਦੀ ਪਛਾਣ ਕੀਤੀ ਜਾ ਸਕੇ ਅਤੇ ਉਸ ਦਾ ਦਿਸ਼ਾ-ਨਿਰਦੇਸ਼ਨ ਕੀਤਾ ਜਾ ਸਕੇ।

Tanu

This news is News Editor Tanu