ਮਾਲਿਆ ਅਤੇ ਲਲਿਤ ਮੋਦੀ ਦੀ ਹਵਾਲਗੀ ਲਈ ਭਾਰਤ ਨੇ ਮੰਗਿਆ ਬ੍ਰਿਟੇਨ ਦਾ ਸਹਿਯੋਗ

11/06/2017 5:55:26 PM

ਬ੍ਰਿਟੇਨ ਨਵੀਂ/ਦਿੱਲੀ (ਭਾਸ਼ਾ)— ਭਾਰਤ ਨੇ ਅੱਜ ਸੋਮਵਾਰ ਨੂੰ ਵਿਜੈ ਮਾਲਿਆ ਅਤੇ ਲਲਿਤ ਮੋਦੀ ਸਮੇਤ 13 ਭਗੌੜਿਆਂ ਦੀ ਹਵਾਲਗੀ ਲਈ ਬ੍ਰਿਟੇਨ ਤੋਂ ਮਦਦ ਮੰਗੀ ਹੈ। ਭਾਰਤ ਨੇ ਬ੍ਰਿਟੇਨ ਨੂੰ ਕਿਹਾ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਕਸ਼ਮੀਰੀ ਅਤੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਨਾ ਹੋਣ ਦੇਵੇ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਬ੍ਰਿਟੇਨ ਦੇ ਇਮੀਗਰੇਸ਼ਨ ਰਾਜ ਮੰਤਰੀ ਬ੍ਰੈਂਡਨ ਲੁਈਸ ਨਾਲ ਇੱਥੇ ਦੋ-ਪੱਖੀ ਬੈਠਕ ਵਿਚ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਿਜਿਜੂ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ, ਸਾਬਕਾ ਆਈ. ਪੀ. ਐੱਲ. ਕਮਿਸ਼ਨਰ ਲਲਿਤ ਮੋਦੀ ਅਤੇ ਕ੍ਰਿਕੇਟ ਸਟੋਰੀਏ ਸੰਜੀਵ ਕਪੂਰ ਸਮੇਤ 13 ਲੋਕਾਂ ਦੀ ਹਵਾਲਗੀ ਲਈ ਬ੍ਰਿਟੇਨ ਤੋਂ ਮਦਦ ਮੰਗੀ ਹੈ। ਭਾਰਤ ਨੇ 16 ਹੋਰ ਕਥਿਤ ਅਪਰਾਧੀਆਂ ਦੇ ਮੁਕੱਦਮੇ ਵਿਚ ਕਾਨੂੰਨੀ ਮਦਦ ਮੰਗੀ ਹੈ।