ਇੰਡੀਆ ਪੋਸਟ ਨੇ ਲਾਕਡਾਉਨ 'ਚ ਬਣਾਇਆ ਰਿਕਾਰਡ, 412 ਕਰੋੜ ਰੁਪਏ ਘਰਾਂ ਤੱਕ ਪਹੁੰਚਾਏ

04/25/2020 7:32:26 PM

ਨਵੀਂ ਦਿੱਲੀ - ਇੰਡੀਆ ਪੋਸਟ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲਾਕਡਾਉਨ ਵਿਚਕਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ। 24 ਮਾਰਚ ਤੋਂ ਲੈ ਕੇ 23 ਅਪ੍ਰੈਲ ਦੇ ਦਰਮਿਆਨ ਦੇਸ਼ ਭਰ ਦੇ ਪੋਸਟ ਆਫਿਸ ਨੇ 1.36 ਲੱਖ ਡਾਕਘਰਾਂ ਦੇ ਨੈਟਵਰਕ ਜ਼ਰੀਏ ਖਾਸ ਕਰਕੇ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ 412 ਕਰੋੜ ਰੁਪਏ ਦੀ ਨਕਦ ਰਾਸ਼ੀ ਦਿੱਤੀ ਹੈ।

ਡਾਕ ਵਿਭਾਗ ਦੇ ਸਕੱਤਰ ਪ੍ਰਦੀਪਤਾ ਕੁਮਾਰ ਬਿਸੋਈ ਨੇ ਦੱਸਿਆ, 'ਇਹ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ.) ਦੀ ਏ.ਈ.ਪੀ.ਐਸ. ਸਹੂਲਤ ਦੇ ਕਾਰਨ ਸੰਭਵ ਹੋਇਆ ਹੈ, ਜਿਸ ਦੇ ਤਹਿਤ ਜੇਕਰ ਕਿਸੇ ਦਾ ਵੀ ਕਿਸੇ ਵੀ ਬੈਂਕ ਵਿਚ ਖਾਤਾ ਹੈ ਤਾਂ ਉਹ ਪੋਸਟਮੈਨ ਰਾਹੀਂ ਪੈਸੇ ਆਪਣੇ ਘਰ ਤੱਕ ਮੰਗਵਾ ਸਕਦਾ ਹੈ। ਇਸਦੇ ਲਈ ਡਾਕਘਰ ਵਿਚ ਬਚਤ ਖਾਤੇ ਦੀ ਜ਼ਰੂਰਤ ਨਹੀਂ ਹੁੰਦੀ ਹੈ।'

ਪੋਸਟਮੈਨ ਲੋਕਾਂ ਦੇ ਘਰ ਤੱਕ ਪਹੁੰਚਾ ਰਿਹੈ ਬੈਂਕ

ਬਿਸੋਈ ਨੇ ਦੱਸਿਆ, ' ਤਕਰੀਬਨ ਇਕ ਲੱਖ ਪੋਸਟਮੈਨ ਲੋਕਾਂ ਦੇ ਦਰਵਾਜ਼ੇ ਤੱਕ ਬੈਂਕਿੰਗ ਸਹੂਲਤ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ। ਲੋਕ ਆਈ.ਪੀ.ਪੀ.ਬੀ. ਐਪ ਜਾਂ ਪੋਸਟਮੈਨ ਜ਼ਰੀਏ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਡੀ.ਟੀ.ਐਚ. ਰੀਚਾਰਜ ਅਤੇ  ਕਿਸੇ ਵੀ ਬੈਂਕ ਜਾਂ ਡਾਕਘਰ ਵਿਚ ਪੈਸੇ ਟ੍ਰਾਂਸਫਰ ਕਰ ਸਕਦੇ ਹਨ।

ਨਵੀਂ ਦਿੱਲੀ ਸਥਿਤ ਡਾਕ ਵਿਭਾਗ ਦੇ ਮੁੱਖ ਦਫਤਰ ਵਿਚੋਂ ਬਹੁਤ ਸਾਰੀਆਂ ਉਤਸ਼ਾਹਜਨਕ ਕਹਾਣੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਵਿਚੋਂ ਇਕ ਦਾ ਨਾਮ ਜਤਿੰਦਰ ਸਿੰਘ ਹੈ, ਜੋ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ ਦੇ ਪੂਰੇ ਨੇਪਾਲ ਪਿੰਡ ਦਾ ਰਹਿਣ ਵਾਲਾ ਹੈ। ਉਸਨੇ ਇੱਕ ਵਿਲੱਖਣ ਪਹਿਲ ਕੀਤੀ। ਉਹ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਲਈ 3,000 ਰੁਪਏ ਦੀ ਮਦਦ ਕਰਨਾ ਚਾਹੁੰਦਾ ਸੀ। ਬੈਂਕ ਸ਼ਾਖਾ ਅਤੇ ਏ.ਟੀ.ਐਮ. ਪਿੰਡ ਤੋਂ ਦੋ ਕਿਲੋਮੀਟਰ ਦੂਰ ਸੀ ਅਤੇ ਬੈਂਕ ਵੀ ਬੰਦ ਸੀ। ਉਸਨੇ ਆਪਣੇ ਪਿੰਡ ਦੇ ਪੋਸਟ ਮਾਸਟਰ ਮਿਥਿਲੇਸ਼ ਕੁਮਾਰੀ ਨਾਲ ਮੁਲਾਕਾਤ ਕੀਤੀ, ਜਿਸਨੇ ਅਧਾਰ-ਇਨੇਬਲਡ ਪੇਮੈਂਟ ਸਰਵਿਸ (ਏ.ਈ.ਪੀ.ਐਸ.) ਜ਼ਰੀਏ ਉਨ੍ਹਾਂ ਨੂੰ ਇਹ ਰਾਸ਼ੀ ਦੇ ਦਿੱਤੀ।

ਇਹ ਵੀ ਦੇਖੋ : ਲਾਕਡਾਉਨ 'ਚ ਘਰ ਬੈਠੇ ਕੈਸ਼ਬੈਕ ਨਾਲ ਖਰੀਦੋ ਸੋਨਾ, ਇਨ੍ਹਾਂ ਐਪਸ 'ਤੇ ਮਿਲ ਰਿਹਾ ਸ਼ਾਨਦਾਰ ਆਫਰ

ਇਨ੍ਹਾਂ ਨੂੰ ਮਿਲ ਸਕੇਗੀ ਇਹ ਸਹੂਲਤ 

ਇਸ ਸਹੂਲਤ ਨਾ, ਪੈਨਸ਼ਨਰਾਂ, ਅਪਾਹਜਾਂ, ਔਰਤਾਂ ਅਤੇ ਗਰੀਬਾਂ ਨੂੰ ਪੈਸੇ ਕਢਵਾਉਣ ਲਈ ਆਪਣੇ ਪਿੰਡ ਤੋਂ ਦੂਰ ਬੈਂਕ ਬਰਾਂਚ ਵਿਚ ਜਾਣਾ ਦੀ ਜ਼ਰੂਰਤ ਨਹੀਂ। ਡਾਕਘਰ ਦਾ ਆਦਮੀ ਤੁਹਾਡੇ ਕੋਲ ਆਵੇਗਾ ਅਤੇ ਤੁਹਾਨੂੰ ਏ.ਈ.ਪੀ.ਐਸ. ਸਹੂਲਤ ਜ਼ਰੀਏ ਪੈਸੇ ਅਸਾਨੀ ਨਾਲ ਮਿਲ ਜਾਣਗੇ।
 

Harinder Kaur

This news is Content Editor Harinder Kaur