ਭਾਰਤ ਨੂੰ 2047 ਤੱਕ ਵਿਕਸਿਤ ਦੇਸ਼ ਬਣਨ ਲਈ ਹੋਰ ਮਜ਼ਬੂਤ ​​ਹਥਿਆਰਬੰਦ ਬਲਾਂ ਦੀ ਲੋੜ: ਰਾਜਨਾਥ

10/01/2023 6:11:59 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਹੋਰ ਵਧੇਰੇ ਮਜ਼ਬੂਤ ਹਥਿਆਰਬੰਦ ਬਲਾਂ ਦੀ ਲੋੜ ਹੈ। ਰਾਜਨਾਥ ਨੇ ਦਿੱਲੀ ਛਾਉਣੀ ਵਿਚ ਰੱਖਿਆ ਲੇਖਾ ਵਿਭਾਗ (DAD) ਦੇ 276ਵੇਂ ਸਾਲਾਨਾ ਦਿਵਸ ਸਮਾਰੋਹ 'ਚ ਉਸ ਦੀ ਕਈ ਡਿਜੀਟਲ ਪਹਿਲ ਦੀ ਸ਼ੁਰੂਆਤ ਕਰਨ ਮਗਰੋਂ ਇਹ ਟਿੱਪਣੀਆਂ ਕੀਤੀਆਂ। 

DAD ਨੂੰ ਰੱਖਿਆ ਵਿੱਤ ਦਾ ਸੁਰੱਖਿਅਤ ਦੱਸਦੇ ਹੋਏ ਉਨ੍ਹਾਂ ਨੇ ਅੰਦਰੂਨੀ ਸੁਚੇਤ ਤੰਤਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ, ਤਾਂ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਤੁਰੰਤ ਪਤਾ ਲਾਇਆ ਜਾ ਸਕੇ। ਇਸ ਨਾਲ ਨਾ ਸਿਰਫ ਸਮੱਸਿਆ ਤੋਂ ਤੁਰੰਤ ਨਜਿੱਠਣ ਵਿਚ ਮਦਦ ਮਿਲੇਗੀ ਸਗੋਂ ਰੱਖਿਆ ਲੇਖਾ ਵਿਭਾਗ 'ਤੇ ਲੋਕਾਂ ਦਾ ਭਰੋਸਾ ਵੀ ਵਧੇਗਾ। ਸਿੰਘ ਨੇ ਕਿਹਾ ਕਿ ਜੇਕਰ ਅਸੀਂ ਇਕ ਵਿਕਸਿਤ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਧੁਨਿਕ ਹਥਿਆਰ ਅਤੇ ਯੰਤਰਾਂ ਨਾਲ ਲੈਸ ਮਜ਼ਬੂਤ ਹਥਿਆਰਬੰਦ ਸੈਨਾਵਾਂ ਦੀ ਲੋੜ ਹੋਵੇਗੀ। ਸਾਡੇ ਕੋਲ ਉਪਲੱਬਧ ਵਿੱਤੀ ਸਾਧਨਾਂ ਦੀ ਪ੍ਰਭਾਵੀ ਇਸਤੇਮਾਲ ਕਰਨਾ ਜ਼ਰੂਰੀ ਹੈ। 

ਰੱਖਿਆ ਮੰਤਰਾਲਾ ਮੁਤਾਬਕ ਰਾਜਨਾਥ ਸਿੰਘ ਨੇ ਇਸ ਗੱਲ 'ਤੇ ਧਿਆਨ ਦਿੱਤੇ ਜਾਣ 'ਤੇ ਜ਼ੋਰ ਦਿੱਤਾ ਕਿ ਕਿਸੇ ਉਤਪਾਦ ਨੂੰ ਖਰੀਦਣ ਦੀ ਜ਼ਰੂਰਤ ਹੈ ਜਾਂ ਨਹੀਂ ਅਤੇ ਕੀ ਇੰਨੇ ਹੀ ਜਾਂ ਇਸ ਤੋਂ ਜ਼ਿਆਦਾ ਪ੍ਰਭਾਵਕਾਰੀ ਨਾਲ ਅਜਿਹਾ ਹੀ ਉਤਪਾਦ ਬਾਜ਼ਾਰ ਵਿਚ ਕਿਤੇ ਹੋਰ ਘੱਟ ਕੀਮਤ 'ਤੇ ਉਪਲੱਬਧ ਹੈ। ਇਸ ਸਮਝ ਤੋਂ ਵਿੱਤੀ ਸਲਾਹ ਦੀ ਗੁਣਵੱਤਾ ਵੀ ਵਧੇਗੀ। 

Tanu

This news is Content Editor Tanu