ਭਾਰਤ ਵਿਸ਼ਵ ’ਚ ਸਭ ਤੋਂ ਵੱਧ ਮਲੇਰੀਆ ਮਾਮਲਿਆਂ ਵਾਲੇ 4 ਦੇਸ਼ਾਂ ਦੀ ਸੂਚੀ ’ਚੋਂ ਬਾਹਰ

12/04/2019 9:18:35 PM

ਨਵੀਂ ਦਿੱਲੀ — ਦੇਸ਼ ’ਚ ਮਲੇਰੀਆ ਦੇ ਮਾਮਲਿਆਂ ’ਚ 2017 ਅਤੇ 2018 ਵਿਚਕਾਰ 28 ਫੀਸਦੀ ਦੀ ਵੱਡੀ ਕਮੀ ਆਉਣ ਨਾਲ ਦੇਸ਼ ਹੁਣ ਵਿਸ਼ਵ ’ਚ ਸਭ ਤੋਂ ਵੱਧ ਮਲੇਰੀਆ ਮਾਮਲਿਆਂ ਵਾਲੇ 4 ਦੇਸ਼ ਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ। ਇਹ ਖੁਲਾਸਾ ਵਿਸ਼ਵ ਸਿਹਤ ਸੰਗਠਨ ਦੀ ‘ਵਿਸ਼ਵ ਮਲੇਰੀਆ ਰਿਪੋਰਟ’ 2019 ’ਚ ਕੀਤਾ ਗਿਆ ਹੈ। ‘ਮਲੇਰੀਆ ਨੋ ਮੋਰ ਇੰਡੀਆ’ ਸੰਗਠਨ ਵਲੋਂ ਬੁੱਧਵਾਰ ਨੂੰ ਜਾਰੀ ਵਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਮਲੇਰੀਆ ਤੋਂ ਵੱਧ ਪ੍ਰਭਾਵਿਤ 11 ਦੇਸ਼ਾਂ ’ਚੋਂ ਭਾਰਤ ਉਨ੍ਹਾਂ ਦੋ ਦੇਸ਼ਾਂ ’ਚ ਸ਼ਾਮਲ ਸੀ ਜਿਥੇ 2017 ਅਤੇ 2018 ਵਿਚਕਾਰ ਇਸ ਬੁਖਾਰ ਦੇ ਮਾਮਲਿਆਂ ’ਚ ਵੱਡੀ ਗਿਰਾਵਟ ਆਈ। ਰਿਪੋਰਟ ’ਚ ਮਲੇਰੀਆ ਦੇ ਮਾਮਲਿਆਂ ’ਚ 28 ਫੀਸਦੀ ਤਕ ਕਮੀ ਆਉਣ ਦੀ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ 2016 -17 ਦੇ ਵਿਚਕਾਰ ਮਲੇਰੀਆ ਦੇ ਮਾਮਲਿਆਂ ’ਚ 24 ਫੀਸਦੀ ਦੀ ਕਮੀ ਆਈ ਸੀ। ਮਲੇਰੀਆ ਨੋ ਮੋਰ ਇੰਡੀਆ ਦੀ ਸੰਸਥਾ ਨੇ ਇਸ ਬੀਮਾਰੀ ਦੇ ਪ੍ਰਭਾਵ ਤੋ ਬਚਾਉਣ ਦੇ ਯਤਨਾਂ ਦੀ ਸਰਕਾਰ ਦੀ ਸ਼ਲਾਘਾ ਕੀਤੀ ਹੈ।

ਰਿਪੋਰਟ ਅਨੁਸਾਰ ਵਿਸ਼ਵ ਦੇ 4 ਸਭ ਤੋਂ ਵੱਧ ਮਲੇਰੀਆ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਤੋਂ ਨਿਕਲ ਣ ਦੇ ਬਾਵਜੂਦ ਭਾਰਤ ਅਜੇ ਵੀ 11 ਦੇਸ਼ਾਂ ’ਚ ਇਕੋ ਇਕ ਗੈਰ ਅਫਰੀਕੀ ਦੇਸ਼ ਹੈ। ਜਿਥੇ ਦੁਨੀਆ ਭਰ ’ਚ ਸਭ ਤੋਂ ਵਧ ਮਲੇਰੀਆ ਦੇ ਮਾਮਲੇ ਹਨ। ਰਿਪੋਰਟ ਅਨੁਸਾਰ ਭਾਰਤ 11 ਦੇਸ਼ਾਂ ’ਚ ਇਕੋ ਇਕ ਅਜਿਹਾ ਦੇਸ਼ ਹੈ ਜਿਸ ਨੇ 2017-18 ਵਿਚਕਾਰ ਮਲੇਰੀਆ ਤੋ ਮੁਕਾਬਲਾ ਕਰਨ ਲਈ ਘਰੇਲੂ ਪੱਧਰ ’ਤੇ ਪੁਖਤਾ ਯਤਨ ਕੀਤੇ ਹਨ। ਕੇਂਦਰ ਨੇ 2019 ’ਚ ਵਾਧੂ ਰਾਸ਼ੀ ਉਪਲਬਧ ਕਰਾਈ ਅਤੇ ਪਿਛਲੇ 2 ਸਾਲਾਂ ’ਚ ਇਹ ਰਾਸ਼ੀ 3 ਗੁਣਾ ਵਧਾਇਆ ਗਿਆ ।

Inder Prajapati

This news is Content Editor Inder Prajapati