ਟੀਕਾਕਰਨ ’ਚ ਭਾਰਤ ਬਣਾ ਰਿਹੈ ਰਿਕਾਰਡ ਪਰ ਵਿਰੋਧੀ ਦਲ ਦਾ ਰਵੱਈਆ ਹਾਸੋਹੀਣ : ਨੱਢਾ

09/20/2021 3:17:29 PM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕੇਂਦਰ ਸਰਕਾਰ  ਵਲੋਂ ਕੋਰੋਨਾ ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਕਰਾਰ ਦਿੱਤਾ। ਨੱਢਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਬਾਰੇ ਗੈਰ ਜ਼ਿੰਮੇਵਾਰ ਬਿਆਨ ਦੇਣ ਲਈ ਵਿਰੋਧੀ ਧਿਰ ਨੂੰ ‘ਆਤਮਚਿੰਤਨ’ ਕਰਨਾ ਚਾਹੀਦਾ। ਨੱਢਾ ਨੇ ਅਕਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਸਥਿਤ ਇਕ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਟੀਮ, ਸਿਹਤ ਰਾਜ ਮੰਤਰੀਆਂ, ਮੈਡੀਕਲ ਭਾਈਚਾਰੇ ਸਮੇਤ ਇਸ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ’ਤੇ 2.5 ਕਰੋੜ ਤੋਂ ਵੱਧ ਟੀਕਿਆਂ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ, ਜੋ ਇਕ ਵਿਸ਼ਵ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਹ ਸਾਬਿਤ ਕਰਦਾ ਹੈ ਕਿ ਇਹ ਮੁਹਿੰਮ ਦੁਨੀਆ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਹੈ।

ਉਨ੍ਹਾਂ ਕਿਹਾ,‘‘17 ਸਤੰਬਰ ਹੋਏ 2.5 ਕਰੋੜ ਟੀਕਾਕਰਨ ਕੀਤੇ ਜਾਣ ’ਤੇ ਵਿਰੋਧੀ ਦਲਾਂ ਦੀ ਚੁੱਪੀ ’ਤੇ ਅਤੇ ਪਿਛਲੇ ਇਕ ਸਾਲ ’ਚ ਇਸ ਮੁਹਿੰਮ ਦੌਰਾਨ ਦਿੱਤੇ ਗਏ ਗੈਰ ਜ਼ਿੰਮੇਵਾਰ ਅਤੇ ਹਾਸੋਹੀਣ ਬਿਆਨ ਲਈ ਉਨ੍ਹਾਂ ਨੂੰ ਆਤਮਚਿੰਤਨ ਕਰਨਾ ਚਾਹੀਦਾ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਸਮਾਜ ’ਤੇ ਕਿਸ ਤਰ੍ਹਾਂ ਦੀ ਛਾਪ ਛੱਡੀ ਹੈ ਅਤੇ ਲੋਕਤੰਤਰ ’ਚ ਉਨ੍ਹਾਂ ਦੀ ਕੀ ਭੂਮਿਕਾ ਰਹੀ ਹੈ।’’ ਇਸ ਸਾਲ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਨੱਢਾ ਨੇ ਅੱਜ ਦੂਜੀ ਵਾਰ ਏਮਜ਼ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੀਕਾਕਰਨ ਕੇਂਦਰ ’ਤੇ ਲੋਕਾਂ ਨਾਲ ਹੀ ਨਰਸ ਅਤੇ ਹੋਰ ਸਿਹਤ ਕਰਮੀਆਂ ਨਾਲ ਗੱਲਬਾਤ ਵੀ ਕੀਤੀ। ਟੀਕਾਕਰਨ ਮੁਹਿੰਮ ਸਫ਼ਲ ਬਣਾਉਣ ਲਈ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਨੱਢਾ ਦਾ ਏਮਜ਼ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਨ ਮਦਿਨ ’ਤੇ ਭਾਜਪਾ ਵਲੋਂ ਸ਼ੁਰੂ ਕੀਤੀ ਗਈ ‘ਸੇਵਾ ਅਤੇ ਸਮਰਪਣ’ ਮੁਹਿੰਮ ਦਾ ਹਿੱਸਾ ਹੈ।

DIsha

This news is Content Editor DIsha